Skip to content

Kale Rang Da Paranda

Urban Singh
Popularity · Low

YouTube

Searching YouTube...

Lyrics

ਕਾਲੇ ਰੰਗ ਦਾ ਪਰਾਂਦਾ ਨੀ ਪੱਬਾਂ ਭਾਰ ਨੱਚਦੀ ਫਿਰਾਂ ਕਾਲਾ ਏ ਪਰਾਂਦਾ ਨਾਲ ਮਿੰਡੀਆਂ ਵੀ ਕਾਲੀਆਂ ਅੰਬਰੀ ਘਟਾਵਾਂ ਅੱਜ ਕਾਲੀਆਂ ਅੰਬਰੀ ਘਟਾਵਾਂ ਅੱਜ ਕਾਲੀਆਂ ਖੁਸ਼ੀ ਵਿੱਚ ਨੱਚਾਂ ਮੇਰੇ ਨਾਲ ਪਈਆਂ ਨੱਚਦੀਆਂ ਕੰਨਾ ਵਿੱਚ ਪਈਆਂ ਹੋਈਆਂ ਵਾਲੀਆਂ ਕੰਨਾ ਵਿੱਚ ਪਈਆਂ ਹੋਈਆਂ ਵਾਲੀਆਂ ਨੀ ਮੈਂ ਕੁਝ-ਕੁਝ ਨੀ ਕੁਝ-ਕੁਝ ਚੱਕਦੀ ਫਿਰਾਂ ਪੱਬਾਂ ਭਾਰ ਨੱਚਦੀ ਫਿਰਾਂ ਕਾਲੇ ਰੰਗ ਦਾ ਪਰਾਂਦਾ, ਮੇਰੇ ਸੱਜਣਾ ਲਿਆਂਦਾ ਨੀ ਮੈਂ ਚੁੰਮ-ਚੁੰਮ, ਚੁੰਮ-ਚੁੰਮ ਰੱਖਦੀ ਫਿਰਾਂ ਕਿ ਪੱਬਾਂ ਭਾਰ ਨੱਚਦੀ ਫਿਰਾਂ ਸੱਜਣਾ ਦਾ ਹਾਸਾ ਮੈਨੂੰ ਦੇ ਗਿਆ ਦਿਲਾਸਾ ਉਹਦੇ ਕਦਮਾਂ 'ਚ ਰੱਖ ਦਿਆਂ ਦਿਲ ਨੀ ਕਦਮਾਂ 'ਚ ਰੱਖ ਦਿਆਂ ਦਿਲ ਨੀ ਫੁੱਲਾਂ ਉੱਤੇ ਜਿਵੇਂ ਕੋਈ ਭੌਰ ਬੈਠਾ ਜਾਪਦਾ ਇੰਝ ਉਹਦੇ ਮੁਖੜੇ ਦਾ ਤਿਲ ਨੀ ਇੰਝ ਉਹਦੇ ਮੁਖੜੇ ਦਾ ਤਿਲ ਨੀ ਨੀ ਮੈਂ ਲੁਕ-ਲੁਕ, ਨੀ ਮੈਂ ਲੁਕ-ਲੁਕ ਨੀ ਮੈ ਲੁਕ-ਲੁਕ ਤੱਕਦੀ ਫਿਰਾਂ ਮੈਂ ਪੱਬਾਂ ਭਾਰ ਨੱਚਦੀ ਫਿਰਾਂ ਕਾਲੇ ਰੰਗ ਦਾ ਪਰਾਂਦਾ, ਮੇਰੇ ਸੱਜਣਾ ਲਿਆਂਦਾ ਨੀ ਮੈਂ ਚੁੰਮ-ਚੁੰਮ, ਚੁੰਮ-ਚੁੰਮ ਰੱਖਦੀ ਫਿਰਾਂ ਮੈਂ ਪੱਬਾਂ ਭਾਰ ਨੱਚਦੀ ਫਿਰਾਂ ਰੂੜ ਤੁਰ ਜਾਣਾ ਚੰਨ ਅਂਬਰਾ ਦਾ ਅੜੀਓ ਮੈਨੂ ਫਿਰ ਲੁੱਕ ਲੁੱਕ ਤਕਦਾ ਏ ਨੀ ਮੈਨੂ ਫਿਰ ਲੁੱਕ ਲੁੱਕ ਤੱਕਦਾ ਏ ਅਂਬਰਾ ਤੇ ਆਪਣਾ ਨੀ ਵਾਸ੍ਤਾ ਚ੍ਲਦਾ ਤਾਇਓ ਉਨੁ ਡੱਕਕਨੋ ਨੀ ਥੱਕਦਾ ਏ ਤਾਇਓ ਉਨੁ ਡੱਕਕਨੋ ਨੀ ਥੱਕਦਾ ਏ ਨੀ ਮੈਂ ਅੱਖਿਆ ਨੂ ਨੀ ਮੈਂ ਅੱਖਿਆ ਨੂ ਡੱਕਦੀ ਫਿਰਾ ਮੈਂ ਪੱਬਾਂ ਭਾਰ ਨੱਚਦੀ ਫਿਰਾਂ ਕਾਲੇ ਰੰਗ ਦਾ ਪਰਾਂਦਾ, ਮੇਰੇ ਸੱਜਣਾ ਲਿਆਂਦਾ ਨੀ ਮੈਂ ਚੁੰਮ-ਚੁੰਮ, ਚੁੰਮ-ਚੁੰਮ ਰੱਖਦੀ ਫਿਰਾਂ ਮੈਂ ਪੱਬਾਂ ਭਾਰ ਨੱਚਦੀ ਫਿਰਾਂ