Skip to content
Lyric
Dive
Public playlists
My playlists
Search
Sign in
Tutor
Gur Sidhu
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਪਹਿਲਾਂ ਮੈਨੂੰ ਲੱਗਿਆ, Latino ਆ ਕੁੜੇ
ਸ਼ੱਕ ਕੱਢਤਾ ਤੂੰ, ਜੱਟੀਏ, ਪੰਜਾਬੀ ਬੋਲ ਕੇ
ਨਵੇਂ ਉਠੇ ਮੁੰਡਿਆ 'ਤੇ doubt ਨਈਂ ਕਰੀਦੇ
ਪੀ ਜਾਨੇ ਆਂ ਪਾਣੀ ਦੇ ਵਿੱਚ ਜਹਿਰ ਘੋਲ਼ ਕੇ
ਤੇਰਾ ਕੰਮ ਟਾਲ ਤੇ ਮਟੋਲ ਕਰਨਾ
ਸਾਡਾ ਕੰਮ ਆ ਵੈਰੀ ਦਾ ਡੱਬਾ ਗੋਲ ਕਰਨਾ
ਪਹਿਲਾਂ ਤੇਰਾ, ਸੋਹਣੀਏ, ਯਕੀਨ ਜਿੱਤ ਕੇ
ਫਿਰ ਦਿਲ ਤੇ ਦਿਮਾਗ਼ ਉੱਤੇ ਕਾਬੂ ਕਰਨਾ
ਕਹਿੰਦੀ, "Osho ਦੀਆਂ ਗੱਲਾਂ ਨੂੰ ਮੈਂ ਮੰਨਾਂ ਕਿ ਮੈਂ ਨਾ ਮੰਨਾਂ?
ਤੂੰ ਵੀ ਬੜਾ ਹੰਢਿਆ ਆ, ਕਿਹੜੇ-ਕਿਹੜੇ ਰਾਹ ਚੱਲਾਂ?"
ਉਮਰਾਂ ਦੇ ਲਈ ਬੱਸ ਪੱਲੇ ਬੰਨ੍ਹ ਲਈ
ਤੈਨੂੰ ਦੋ-ਤਿੰਨ ਗੱਲਾਂ ਕੰਨ 'ਚ ਮੈਂ ਕਹਿਣੀਆਂ
ਐਦਾਂ ਕਿਸੇ ਨਈਂ ਸਿਖਾਉਣਾ, ਨਾ ਹੀ ਕਿਸੇ ਨੇ ਪੜ੍ਹਾਉਣਾ
ਤੈਨੂੰ ਜਿਹੜੀਆਂ tuition'an ਨੇ ਮੈਂ ਦੇਣੀਆਂ
ਐਦਾਂ ਕਿਸੇ ਨਈਂ ਸਿਖਾਉਣਾ, ਨਾ ਹੀ ਕਿਸੇ ਨੇ ਪੜ੍ਹਾਉਣਾ
ਤੈਨੂੰ ਜਿਹੜੀਆਂ tuition'an ਨੇ ਮੈਂ ਦੇਣੀਆਂ
(ਤੈਨੂੰ ਜਿਹੜੀਆਂ tuition'an ਨੇ ਮੈਂ ਦੇਣੀਆਂ)
ਕਿੰਨੇ ਕੁ ਆ, ਐਨਾ ਕੁ ਤੇ ਮੈਨੂੰ ਵੀ ਨਈਂ ਪਤਾ
ਐਨੇ ਕੁ ਆ, ਫ਼ਿਕਰ ਕੋਈ ਕਰੀਂ ਨਾ ਰਤਾ
ਜਦੋਂ ਜਾਏਂਗੀ ਤੇ ਜਾਈਂ Mercedi ਚੜ੍ਹ ਕੇ
ਜਦੋਂ ਆਏਂਗੀ ਤੇ ਆਈਂ ਤੂੰ ਲਿਫ਼ਾਫ਼ੇ ਭਰ ਕੇ
ਤੈਨੂੰ ਨਵੇਂ bulldozer ਨਾ' ਰਾਹ ਕੱਢ ਦਊਂ
ਮੈਥੋਂ ਪੁੱਛੇ ਬਿਨਾਂ ਕਿਸੇ ਪੁੱਠੇ ਰਾਹ 'ਤੇ ਨਈਂ ਜਾਣਾ
ਮੇਰਾ ਕੀ ਆਂ, ਮੈਂ ਤਾਂ ਭੁੱਖਾ ਸੌ ਜਾਊਂਗਾ
ਪਰ, ਸੱਜਣਾ, ਮੈਂ ਕਦੇ ਠੱਗੀ ਮਾਰ ਕੇ ਨਈਂ ਖਾਣਾ
ਕਦੇ average ਬੰਦੇ ਵਾਂਗੂ think ਨਾ ਕਰੀਂ
ਯਾਦ ਦਿਲ ਵਿੱਚੋਂ ਯੋਧਿਆਂ ਦੀ sink ਨਾ ਕਰੀਂ
Car'an ਨੀਵੀਆਂ ਤੇ, ਬਿੱਲੋ, ਉੱਚੀ ਮੱਤ ਵਾਲ਼ੇ ਆ
ਦੇਗਾਂ ਪੀਣ ਵਾਲ਼ਿਆਂ ਦੇ ਗੁਰੂ ਰੱਖਵਾਲੇ ਆ
ਭਾਵੇਂ ਮੈਂ anxiety ਵਿੱਚ ਫਿਰਾਂ ਡੁੱਬਿਆ
ਪਰ ਮੇਰੇ ਹੁੰਦੇ ਕਦੇ tension'an ਨਈਂ ਲੈਣੀਆਂ
ਐਦਾਂ ਕਿਸੇ ਨਈਂ ਸਿਖਾਉਣਾ, ਨਾ ਹੀ ਕਿਸੇ ਨੇ ਪੜ੍ਹਾਉਣਾ
ਤੈਨੂੰ ਜਿਹੜੀਆਂ tuition'an ਨੇ ਮੈਂ ਦੇਣੀਆਂ
ਐਦਾਂ ਕਿਸੇ ਨਈਂ ਸਿਖਾਉਣਾ, ਨਾ ਹੀ ਕਿਸੇ ਨੇ ਪੜ੍ਹਾਉਣਾ
ਤੈਨੂੰ ਜਿਹੜੀਆਂ tuition'an ਨੇ ਮੈਂ ਦੇਣੀਆਂ
(ਤੈਨੂੰ ਜਿਹੜੀਆਂ tuition'an ਨੇ ਮੈਂ ਦੇਣੀਆਂ)
ਨੀ ਮੈਂ note'an ਨਾਲ਼ ਆਊਂਗਾ trolley ਲੱਦ ਕੇ
ਤੇਰਾ ਸੁੱਟ ਦੇਣਾ purse 'ਚੋਂ vape ਕੱਢ ਕੇ
ਹੋ ਕੇ ਤਿਆਰ ਜੇ ਤੂੰ ਸੁਰਮਾ ਨਾ ਪਾਇਆ
ਤੇਰੀ, ਸੋਹਣੀਏ, drip ਦੱਸ ਕਿਹੜੇ ਕੰਮ ਦੀ?
LA ਆ ਕੇ ਮਿਲ਼ੀ ਜੇ ਨਾ ਚੀਮੇ ਵਾਈ ਨੂੰ
ਤੇਰੀ, ਸੋਹਣੀਏ, trip ਦੱਸ ਕਿਹੜੇ ਕੰਮ ਦੀ?
ਚੰਗੇ ਵੇਲ਼ੇ ਮੈਂ ਵੀ ਛੱਡ ਆਇਆ India
ਮੈਨੂੰ ਝੂਠੇ ਕਿਸੇ case 'ਚ ਫੰਸਾ ਦੇਣਾ ਸੀ
ਚੰਗਾ ਹੋਇਆ, ਮਿੱਤਰਾ ਦੀ ਰੱਬ ਸੁਣ ਲਈ
ਨਈਂ ਤੇ ਹੁਣ ਨੂੰ truck ਪਲਟਾ ਦੇਣਾ ਸੀ
ਅੱਧੀ ਦੁਨੀਆ ਫਿਰੀ ਆਂ, ਦੱਸ, ਕਿੱਥੇ ਜਾਵਾਂ ਨੀ?
ਪਹਿਲਾਂ ਸਤਿਸੰਗ ਲਾਵਾਂ ਕਿ ਮੈਂ show ਲਾਵਾਂ ਨੀ?
ਵੱਢ-ਟੁੱਕ ਮਿੱਤਰਾ ਦੀ ਰਹਵੇ ਚੱਲਦੀ
ਅੱਜ ਪਹਿਲੀ ਵਾਰੀ ਕਿਸੇ ਨਾਲ਼ ਅੱਖਾਂ ਲੜੀਆਂ
ਤੂੰ ਕੱਚੀ ਕਲੀਆਂ ਨੂੰ ਲੈ ਕੇ ਬੈਠੀ ਆ
ਇੱਥੇ ਤਾਰੇ ਤੋੜ ਦਿੱਤੇ ਆ ਅੰਬਰਸਰੀਆ
ਜਿਹੜੇ ਸਾਨੂੰ ਡਿੱਗਦੇ ਨੂੰ ਵੇਖਣਾ ਚਾਹੁੰਦੇ ਨੇ
ਬੱਸ ਉਹਨਾਂ ਪੱਲੇ ਕੱਲੀਆਂ ਉਡੀਕਾਂ ਰਹਿਣੀਆਂ
ਐਦਾਂ ਕਿਸੇ ਨਈਂ ਸਿਖਾਉਣਾ, ਨਾ ਹੀ ਕਿਸੇ ਨੇ ਪੜ੍ਹਾਉਣਾ
ਤੈਨੂੰ ਜਿਹੜੀਆਂ tuition'an ਨੇ ਮੈਂ ਦੇਣੀਆਂ
ਐਦਾਂ ਕਿਸੇ ਨਈਂ ਸਿਖਾਉਣਾ, ਨਾ ਹੀ ਕਿਸੇ ਸਮਝਾਉਣਾ
ਤੈਨੂੰ ਜਿਹੜੀਆਂ tuition'an ਨੇ ਮੈਂ ਦੇਣੀਆਂ
(ਤੈਨੂੰ ਜਿਹੜੀਆਂ tuition'an ਨੇ ਮੈਂ ਦੇਣੀਆਂ)
(You already know it's the Gur Sidhu music)
(ਤੈਨੂੰ ਜਿਹੜੀਆਂ tuition'an ਨੇ ਮੈਂ ਦੇਣੀਆਂ)