Skip to content
Lyric
Dive
Public playlists
My playlists
Search
Sign in
Door
Harjot
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਜਾਣ-ਜਾਣ ਕੇ ਰੁਵਾਉਨੈ, ਰੋਜ਼ ਦਿਲ ਨੂੰ ਦੁਖਾਉਨੈ
ਮੈਂ ਤਾਂ ਤੈਨੂੰ ਸਮਝਾ ਕੇ ਥੱਕ ਗਈ
ਫ਼ਿਰ ਬੈਠ ਕੇ ਤੂੰ ਰੋਣਾ, ਵੇਲ਼ਾ ਹੱਥ ਨਹੀਓਂ ਆਉਣਾ
ਜਦੋਂ ਤੇਰੇ ਕੋਲ਼ੋਂ ਮੈਂ ਵੇ ਅੱਕ ਗਈ
ਐਨਾ ਵੀ ਨਾ ਦੂਰ-ਦੂਰ ਹੋ, ਸੋਹਣਿਆ
ਕਿ ਮੈਂ ਐਨੀ ਦੂਰ ਹੋਜਾਂ, ਮੁੜ ਆ ਨਾ ਸਕਾਂ
ਐਨਾ ਵੀ ਨਾ ਦੂਰ-ਦੂਰ ਹੋ, ਸੋਹਣਿਆ
ਕਿ ਮੈਂ ਐਨੀ ਦੂਰ ਹੋਜਾਂ, ਮੁੜ ਆ ਨਾ ਸਕਾਂ
ਤੂੰ ਰੋ-ਰੋ ਕੇ ਬੁਲਾਉਣਾ, ਔਖਾ ਮੇਰੇ ਲਈ ਵੀ ਆਉਣਾ
ਤੂੰ ਬਾਂਹਾਂ ਖੋਲ੍ਹ ਕੇ ਖੜ੍ਹੇ, ਮੈਂ ਗਲ਼ ਲਾ ਨਾ ਸਕਾਂ
ਐਨਾ ਵੀ ਨਾ ਦੂਰ-ਦੂਰ ਹੋ, ਸੋਹਣਿਆ
ਕਿ ਮੈਂ ਐਨੀ ਦੂਰ ਹੋਜਾਂ, ਮੁੜ ਆ ਨਾ ਸਕਾਂ
ਹਾਲੇ ਦਿਲ ਡਰਦਾ ਏ, ਦੂਰੀ ਨਾ ਜਰਦਾ ਏ
ਤੂੰ ਤੋੜ ਨਾ ਦਈਂ ਐਨਾ, ਪੈਣੋਂ ਫ਼ਰਕ ਹੀ ਹਟ ਜਾਵੇ
ਇੱਕ ਹੱਦ ਤਕ ਜਰ, ਹੁੰਦਾ, ਬਰਦਾਸ਼ਤ ਕਰ ਹੁੰਦਾ
ਤੂੰ ਖਿਆਲ ਰੱਖੀਂ ਐਨਾ, ਕਿਤੇ ਹੱਦ ਨਾ ਟੱਪ ਜਾਵੇ
ਫ਼ਿਰ ਫ਼ੜ ਕੇ ਹੱਥ ਤੇਰਾ...
ਫ਼ਿਰ ਫ਼ੜ ਕੇ ਹੱਥ ਤੇਰਾ ਮੈਂ ਸਮਝਾ ਨਾ ਸਕਾਂ
ਐਨਾ ਵੀ ਨਾ ਦੂਰ-ਦੂਰ ਹੋ, ਸੋਹਣਿਆ
ਕਿ ਮੈਂ ਐਨੀ ਦੂਰ ਹੋਜਾਂ, ਮੁੜ ਆ ਨਾ ਸਕਾਂ
ਵਿੰਦਰਾ, ਕੀ ਚਾਹੁਨਾ ਏ? ਗੱਲ ਬਾਹਰ ਹੈ ਅਕਲਾਂ ਤੋਂ
ਮੈਂ ਦਿਲ ਤੋਂ ਚਾਹ ਬੈਠੀ, ਤਾਂਹੀ ਦੁਖ ਪਾਏ ਨੇ
ਵੇ ਤੇਰਾ ਪਿਆਰ ਦਿਮਾਗਾਂ ਦਾ ਜਿਸਮਾਂ ਤਕ ਸੀਮਤ ਰਿਹਾ
ਮੈਂ ਹੋ ਜਜ਼ਬਾਤੀ ਵੇ ਐਵੇਂ ਹੋਸ਼ ਗੰਵਾਏ ਨੇ
ਹੁਣ ਨੱਥੂ ਮਾਜਰੇ, ਮੈਂ...
ਹੁਣ ਨੱਥੂ ਮਾਜਰੇ, ਮੈਂ ਕਿਸੇ ਨੂੰ ਚਾਹ ਨਾ ਸਕਾਂ
ਐਨਾ ਵੀ ਨਾ ਦੂਰ-ਦੂਰ ਹੋ, ਸੋਹਣਿਆ
ਕਿ ਮੈਂ ਐਨੀ ਦੂਰ ਹੋਜਾਂ, ਮੁੜ ਆ ਨਾ ਸਕਾਂ
ਐਨਾ ਵੀ ਨਾ ਦੂਰ-ਦੂਰ ਹੋ, ਸੋਹਣਿਆ
ਕਿ ਮੈਂ ਐਨੀ ਦੂਰ ਹੋਜਾਂ, ਮੁੜ ਆ ਨਾ ਸਕਾਂ