Skip to content

Tamashe

Popularity · Low

YouTube

Searching YouTube...

Lyrics

ਹਾਂ, ਜਦੋਂ ਪਾ ਕੇ ਤੁਰਿਆ ਮੈਂ ਮੋਢੇ 'ਤੇ guitar ਤਾਨੇ ਮਾਰੇ ਲੋਕੀ ਮੈਨੂੰ, ਮੇਣੇ ਮਾਰੇ ਯਾਰ "ਛੱਡਦੇ ਤੂੰ ਵੀ ਤਬਲੇ, ਕੋਈ ਕਰਲੈ ਕੰਮ-ਕਾਰ" ਮੈਂ ਆਖਿਆ ਜੀ ਮੈਂ ਤੇ ਥੋਡੀ ਸਮਝਾਂ 'ਚੋਂ ਬਾਹਰ ਕਿਓਂਕਿ ਮੈਂ ਨਾ ਟਲਿਆ, ਜਾ ਕੇ ਓਹਨਾਂ ਨਾਲ਼ ਰਲ਼ਿਆ ਜਿਹੜੇ ਕੋਲਿਆਂ 'ਤੇ ਬੁੱਲ੍ਹੀ ਰੱਖਦੇ ਨੇ ਹਾਸੇ ਜੀ ਮੈਂ ਨਾ ਟਲਿਆ, ਜਾ ਕੇ ਓਹਨਾਂ ਨਾਲ਼ ਰਲ਼ਿਆ ਜਿਹੜੇ ਘਰ ਫੂਕ-ਫੂਕ ਆਪੇ ਵੇਖਣ ਤਮਾਸ਼ੇ ਜੀ ਮੈਂ ਫੜ੍ਹ ਲਈ guitar, ਜੀ ਥੋਨੂੰ ਕਿਵੇਂ ਦੱਸਾਂ? ਓਹ ਪੀੜਾਂ ਦੀ ਵਜਾਹ ਏ, ਓਹਲਾ ਕਿਵੇਂ ਰੱਖਾਂ? ਮੋੜ ਖੱਤ, ਗੀਤ ਓਹਨੇ ਫੇਰੀਆਂ ਸੀ ਅੱਖਾਂ ਬਣ ਮੇਰੇ ਕਾਬਿਲ, ਕਮਾਵੇ ਪਹਿਲਾਂ ਲੱਖਾਂ ਕਿਓਂਕਿ ਮੈਂ ਨਾ ਟਲਿਆ, ਜਾ ਕੇ ਓਹਨਾਂ ਨਾਲ਼ ਰਲ਼ਿਆ ਜਿਹੜੇ ਕੋਲਿਆਂ 'ਤੇ ਬੁੱਲ੍ਹੀ ਰੱਖਦੇ ਨੇ ਹਾਸੇ ਜੀ ਮੈਂ ਨਾ ਟਲਿਆ, ਜਾ ਕੇ ਓਹਨਾਂ ਨਾਲ਼ ਰਲ਼ਿਆ ਜਿਹੜੇ ਘਰ ਫੂਕ-ਫੂਕ ਆਪੇ ਵੇਖਣ ਤਮਾਸ਼ੇ ਜੀ ਐਸਾ ਕੋਈ ਬੰਦਾ ਜੀ ਦੁਨੀਆਂ 'ਤੇ ਨਹੀਂ ਆਇਆ ਇਸ਼ਕੇ 'ਚ ਹੱਸਿਆ ਤੇ ਖੁੱਲ੍ਹ ਕੇ ਗਾਣਾ ਗਾਇਆ ਜਾਤਾਂ-ਪਾਤਾਂ ਦੇ ਨਹੀਂ, ਸਕੂਨ ਦੇ ਨੇ ਮੱਸਲੇ ਜ਼ਿੰਦਗੀ guitar ਯਾਰਾ ਤਾਰਾਂ ਤੂੰ ਵੀ ਕੱਸਲੈ ਕਿਓਂਕਿ ਮੈਂ ਨਾ ਟਲਿਆ, ਜਾ ਕੇ ਓਹਨਾਂ ਨਾਲ਼ ਰਲ਼ਿਆ ਜਿਹੜੇ ਕੋਲਿਆਂ 'ਤੇ ਬੁੱਲ੍ਹੀ ਰੱਖਦੇ ਨੇ ਹਾਸੇ ਜੀ ਮੈਂ ਨਾ ਟਲਿਆ, ਜਾ ਕੇ ਓਹਨਾਂ ਨਾਲ਼ ਰਲ਼ਿਆ ਜਿਹੜੇ ਘਰ ਫੂਕ-ਫੂਕ ਆਪੇ ਵੇਖਣ ਤਮਾਸ਼ੇ ਜੀ ਨਾਮ ਓਹਦੇ ਦਾ ਰਾਜ਼, ਬੁੱਲ੍ਹਾਂ ਹੇਠਾਂ ਦੱਬ ਰੱਖਿਆ ਪਰ ਗੀਤਾਂ ਨੇ ਕਿਤੇ ਨਾ ਕਿਤੇ ਓਹਨੂੰ ਲੱਭ ਰੱਖਿਆ ਸੁਣਿਆਂ ਓਹ ਵੀ ਜ਼ਰੂਰ ਕਿਤੇ ਨਾ ਕਿਤੇ ਲੱਭ ਰਹੇ ਹੋਣੇ ਪਰ ਅਸਾਂ ਨੇ ਖ਼ੁਦ ਨੂੰ ਤੇ ਖ਼ੁਦ ਨੂੰ ਅਸਾਂ ਏ ਲੱਭ ਰੱਖਿਆ ਮੈਂ ਨਾ ਟਲਿਆ, ਜਾ ਕੇ ਓਹਨਾਂ ਨਾਲ਼ ਰਲ਼ਿਆ ਜਿਹੜੇ ਕੋਲਿਆਂ 'ਤੇ ਬੁੱਲ੍ਹੀ ਰੱਖਦੇ ਨੇ ਹਾਸੇ ਜੀ ਮੈਂ ਨਾ ਟਲਿਆ, ਜਾ ਕੇ ਓਹਨਾਂ ਨਾਲ਼ ਰਲ਼ਿਆ ਜਿਹੜੇ ਘਰ ਫੂਕ-ਫੂਕ ਆਪੇ ਵੇਖਣ ਤਮਾਸ਼ੇ ਜੀ