Skip to content
Lyric
Dive
Public playlists
My playlists
Search
Sign in
Teri Yaad (From "Shayar")
Satinder Sartaaj, Neeru Bajwa and Gag Studioz
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਮਾ ਗਾ ਰੇ ਸਾ
ਨੀ ਸਾ ਨੀ ਧਾ ਰੇ, ਧਾ ਰੇ ਸਾ
ਤੇਰੀ ਯਾਦ ਖੁਸ਼ਬੂਆਂ ਦੇ ਮੁੜ-ਮੁੜ ਕੇ ਬੂਹੇ ਖੋਲ੍ਹੇ

ਤੇਰੇ ਖ਼ਯਾਲ ਵੀ ਖੜ੍ਹੇ ਨੇ, ਓਹਨਾਂ ਬੂਹਿਆਂ ਦੇ ਓਹਲੇ

ਮਹਿਕਾਂ ਦੇ ਘਰ 'ਚੋਂ ਤੇਰੀ ਮੁਸਕਾਨ ਝਾਕਦੀ ਏ
(ਮਾ ਗਾ ਰੇ)
ਮਹਿਕਾਂ ਦੇ ਘਰ 'ਚੋਂ ਤੇਰੀ ਮੁਸਕਾਨ ਝਾਕਦੀ ਏ
"ਆ ਜਾ ਵੇ ਬਾਤਾਂ ਪਾਈਏ" ਹਰ ਰੋਜ਼ ਆਖਦੀ ਏ
ਪਰ ਮੈਂ ਜਦੋਂ ਬੁਲਾਵਾਂ, ਭੈੜੀ ਕਦੇ ਨਾ ਬੋਲੇ
ਪਰ ਮੈਂ ਜਦੋਂ ਬੁਲਾਵਾਂ, ਭੈੜੀ ਕਦੇ ਨਾ ਬੋਲੇ
ਤੇਰੇ ਖ਼ਯਾਲ ਵੀ ਖੜ੍ਹੇ ਨੇ, ਓਹਨਾਂ ਬੂਹਿਆਂ ਦੇ ਓਹਲੇ
ਤੇਰੀ ਯਾਦ ਖੁਸ਼ਬੂਆਂ ਦੇ ਮੁੜ-ਮੁੜ ਕੇ ਬੂਹੇ ਖੋਲ੍ਹੇ
ਜਦ ਨੈਣ ਬੰਦ ਕਰਾਂ ਤਾਂ ਦੋ ਨੈਣ ਮੈਨੂੰ ਦਿੱਸਦੇ
ਜਦ ਨੈਣ ਬੰਦ ਕਰਾਂ ਤਾਂ ਦੋ ਨੈਣ ਮੈਨੂੰ ਦਿੱਸਦੇ
ਤੂੰ ਸੱਚੀਂ-ਸੱਚੀਂ ਦੱਸੀਂ "ਏਹ ਮੁੰਤਜ਼ਰ ਨੇ ਕਿੱਸਦੇ?"
ਕੀ ਮੈਂ ਵੀ ਤੇਰੇ ਖ਼ਾਬਾਂ 'ਚ ਆਉਂਦਾ ਹਾਂ ਪੋਲੇ-ਪੋਲੇ?
ਕੀ ਮੈਂ ਵੀ ਤੇਰੇ ਖ਼ਾਬਾਂ 'ਚ ਆਉਂਦਾ ਹਾਂ ਪੋਲੇ-ਪੋਲੇ?
ਤੇਰੇ ਖ਼ਯਾਲ ਵੀ ਖੜ੍ਹੇ ਨੇ, ਓਹਨਾਂ ਬੂਹਿਆਂ ਦੇ ਓਹਲੇ
ਤੇਰੀ ਯਾਦ ਖੁਸ਼ਬੂਆਂ ਦੇ ਮੁੜ-ਮੁੜ ਕੇ ਬੂਹੇ ਖੋਲ੍ਹੇ
ਮੈਨੂੰ ਰੋਜ਼ ਆ ਕੇ ਛੂੰਹਦੇ ਉਂਗਲਾਂ ਦੇ ਸੰਦਲੀ ਪੋਟੇ

ਇੰਝ ਆ ਭੁੱਲੇਖਾ ਪਾਉਂਦੇ ਅਹਿਸਾਸ ਛੋਟੇ-ਛੋਟੇ
ਜ਼ਜ਼ਬਾਤਾਂ ਮੇਰਿਆਂ ਨੂੰ ਨੱਖ਼ਰੇ ਦੇ ਨਾਲ਼ ਤੋਲੇ
ਓ, ਜ਼ਜ਼ਬਾਤਾਂ ਮੇਰਿਆਂ ਨੂੰ ਨੱਖ਼ਰੇ ਦੇ ਨਾਲ਼ ਤੋਲੇ
ਤੇਰੇ ਖ਼ਯਾਲ ਵੀ ਖੜ੍ਹੇ ਨੇ, ਓਹਨਾਂ ਬੂਹਿਆਂ ਦੇ ਓਹਲੇ
ਤੇਰੀ ਯਾਦ ਖੁਸ਼ਬੂਆਂ ਦੇ ਮੁੜ-ਮੁੜ ਕੇ ਬੂਹੇ ਖੋਲ੍ਹੇ
ਬਾਰੀ ਉਮੀਦ ਵਾਲ਼ੀ ਖੁੱਲ੍ਹੇ ਤੇ ਬੰਦ ਹੋਵੇ
ਬਾਰੀ ਉਮੀਦ ਵਾਲ਼ੀ ਖੁੱਲ੍ਹੇ ਤੇ ਬੰਦ ਹੋਵੇ
Sartaaj ਦੇ ਅੰਬਰ 'ਤੇ ਖ਼ੁਸ਼ੀਆਂ ਦਾ ਚੰਦ ਹੋਵੇ
ਰਾਤਾਂ ਹਨੇਰੀਆਂ 'ਚ ਸ਼ਾਯਰ ਦਾ ਦਿਲ ਵੀ ਡੋਲੇ
ਰਾਤਾਂ ਹਨੇਰੀਆਂ 'ਚ ਸ਼ਾਯਰ ਦਾ ਦਿਲ ਵੀ ਡੋਲੇ
ਤੇਰੇ ਖ਼ਯਾਲ ਵੀ ਖੜ੍ਹੇ ਨੇ, ਓਹਨਾਂ ਬੂਹਿਆਂ ਦੇ ਓਹਲੇ
ਤੇਰੀ ਯਾਦ ਖੁਸ਼ਬੂਆਂ ਦੇ ਮੁੜ-ਮੁੜ ਕੇ ਬੂਹੇ ਖੋਲ੍ਹੇ
ਤੇਰੀ ਯਾਦ ਖੁਸ਼ਬੂਆਂ ਦੇ ਮੁੜ-ਮੁੜ ਕੇ ਬੂਹੇ ਖੋਲ੍ਹੇ
ਤੇਰੇ ਖ਼ਯਾਲ ਵੀ ਖੜ੍ਹੇ ਨੇ, ਓਹਨਾਂ ਬੂਹਿਆਂ ਦੇ ਓਹਲੇ
ਤੇਰੀ ਯਾਦ, ਤੇਰੀ ਯਾਦ, ਤੇਰੀ ਯਾਦ