Skip to content
Lyric
Dive
Public playlists
My playlists
Search
Sign in
Paris Di Jugni
Satinder Sartaaj
Popularity · Low
+
Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
Où Que Tu Seras J'y Serais Aussi
Mon Bonheur C'est Toi
ਅੱਲੜ੍ਹ ਜਿਹੀ ਰੰਗਤ ਚੜ੍ਹ ਗਈ
ਹੁਣ ਹਰ ਅਰਮਾਨ ਤੇ ਜੁਗਨੀ
ਤੇ ਜੁਗਨੀ, ਤੇ ਜੁਗਨੀ
ਖੁਸ਼ਬੂ ਦਾ ਡੇਰਾ ਲੱਗੀਆਂ
ਦਿਲ ਦੇ ਦਾਲਾਨ ਤੇ ਜੁਗਨੀ
ਤੇ ਜੁਗਨੀ, ਤੇ ਜੁਗਨੀ
ਰੂਹ ਦੇ ਗੁਲਦਾਨ ਖਿੜੇ ਨੇ
ਤੱਕ ਸਾਡੇ ਇਮਾਨ ਤੇ ਉੱਪਰੋਂ
ਹਾਂ! ਤੇਰਾ ਇਹਸਾਨ ਅਵੱਲਾ
ਇਹ ਆਸ਼ਕ ਨਾਦਾਨ ਤੇ ਜੁਗਨੀ
ਅੱਜ ਤਾਂ ਕੋਈ ਗੀਤ ਇਸ਼ਕ ਦਾ
ਵੱਜਦਾ ਅਸਮਾਨ ਤੇ ਜੁਗਨੀ
ਤੇਰਾ ਹੀ ਅਸਰ ਚੜ੍ਹ ਗਿਆ
ਤੱਕ ਇਸ ਜਹਾਨ ਤੇ ਜੁਗਨੀ
ਲੱਭਦੀ ਫਿਰਦੌਸ ਨੂੰ ਚਿੜਦੀ
ਅੜੀਏ ਤੂੰ France 'ਚ ਫਿਰਦੀ
ਹੋ, ਲੱਭਦੀ ਫਿਰਦੌਸ ਨੂੰ ਚਿੜਦੀ
ਅੜੀਏ ਤੂੰ France 'ਚ ਫਿਰਦੀ
Paris ਵਿੱਚ ਲੱਗੀਆਂ ਰੌਣਕਾਂ
ਹੈ ਪੂਰੀ ਸ਼ਾਨ ਤੇ ਜੁਗਨੀ
ਅੱਜ ਤਾਂ ਕੋਈ ਗੀਤ ਇਸ਼ਕ ਦਾ
ਵੱਜਦਾ ਅਸਮਾਨ ਤੇ ਜੁਗਨੀ
ਤੇਰਾ ਹੀ ਅਸਰ ਚੜ੍ਹ ਗਿਆ
ਤੱਕ ਇਸ ਜਹਾਨ ਤੇ ਜੁਗਨੀ
Où Que Tu Seras J'y Serais Aussi
Mon Bonheur C'est Toi
Faisons Ce Voyage Ensemble
Et Découvrons Ce Paradis Ensemble
Où Que Tu Seras J'y Serais Aussi
Mon Bonheur C'est Toi
ਇਕ ਦਿਨ ਮੈਂ ਨਦੀ ਕਿਨਾਰੇ
ਬੈਠਾ ਮੁੜ ਗਾਈਆਂ ਆਈਆਂ
ਇਕ ਦਿਨ ਮੈਂ ਤੁਰੀਆਂ ਜਾਵਾ
ਬਦਲੀ ਪਰਚਾਈਆਂ ਆਈਆਂ
ਪੱਤੀਆਂ 'ਚੋਂ ਛਣ-ਛਣ ਆਉਂਦੀ
ਲੱਗਦਾ ਕੋਈ ਗੀਤ ਬਣਾਉਂਦੀ
ਹੋ! ਪੱਤੀਆਂ 'ਚੋਂ ਛਣ-ਛਣ ਆਉਂਦੀ
ਲੱਗਦਾ ਕੋਈ ਗੀਤ ਬਣਾਉਂਦੀ
ਕੁਦਰਤ ਕੁਰਬਾਨ ਹੋ ਗਈ
ਇਹ ਤੇਰੀ ਮੁਸਕਾਨ ਤੇ ਜੁਗਨੀ
ਅੱਜ ਤਾਂ ਕੋਈ ਗੀਤ ਇਸ਼ਕ ਦਾ
ਵੱਜਦਾ ਅਸਮਾਨ ਤੇ ਜੁਗਨੀ
ਤੇਰਾ ਹੀ ਅਸਰ ਚੜ੍ਹ ਗਿਆ
ਤੱਕ ਇਸ ਜਹਾਨ ਤੇ ਜੁਗਨੀ
ਜੁਗਨੀ... ਜੁਗਨੀ
Qu'est Ce Que Je Vais To Nommer
Je Vais To Nommer L'amour L'amour
ਪਾ ਦੇ ਦੋ ਵੇਲ ਬੂਟੀਆਂ
ਸੋਚਾਂ ਦੀ ਟਾਹਣੀ ਉੱਤੇ
ਕਰਦੇ ਕੁਝ ਮਿਹਰਬਾਨੀਆਂ
ਉਮਰਾਂ ਦੇ ਹਾਣੀ ਉੱਤੇ
ਜ਼ਿੰਦਗੀ ਵਿੱਚ ਹਰਕਤ ਹੋਵੇ
ਖਿਆਲਾਂ ਵਿੱਚ ਬਰਕਤ ਹੋਵੇ
ਜ਼ਿੰਦਗੀ ਵਿੱਚ ਹਰਕਤ ਹੋਵੇ
ਖਿਆਲਾਂ ਵਿੱਚ ਬਰਕਤ ਹੋਵੇ
ਕਰਦੇ ਕੋਈ ਜਾਦੂ-ਟੂਣਾ
ਇਸ ਮੰਨ ਸ਼ੈਤਾਨ ਤੇ ਜੁਗਨੀ
ਅੱਜ ਤਾਂ ਕੋਈ ਗੀਤ ਇਸ਼ਕ ਦਾ
ਵੱਜਦਾ ਅਸਮਾਨ ਤੇ ਜੁਗਨੀ
Où Que Tu Seras J'y Serais Aussi
Mon Bonheur C'est Toi
ਗੁਡ ਵਾਂਗੂ ਮਿੱਠੀਆਂ ਯਾਦਾਂ
ਡਰ ਲੱਗਦਾ ਮੁੱਕ ਨਾ ਜਾਵਣ
ਸਤਰਾਂ ਨੂੰ ਫੜ ਜੋ ਪੈਣੇ
ਤੋਟੇ ਹੁਣ ਟੁੱਕ ਨਾ ਜਾਵਣ
ਸੁਫਨੇ ਵਿੱਚ ਹਿਜਰ ਦੇ ਚੀਤੇ
ਘੁੰਮਦੇ ਨੇ ਚੁੱਪ-ਚੁਪੀਤੇ
ਹੋ! ਸੁਫਨੇ ਵਿੱਚ ਹਿਜਰ ਦੇ ਚੀਤੇ
ਘੁੰਮਦੇ ਨੇ ਚੁੱਪ-ਚੁਪੀਤੇ
ਦੂਰੀ ਤੋਂ ਦਰ ਲੱਗਦਾ ਏ
ਬਣ ਗਈ ਹੁਣ ਜਾਣ ਤੇ ਜੁਗਨੀ
ਅੱਜ ਤਾਂ ਕੋਈ ਗੀਤ ਇਸ਼ਕ ਦਾ
ਵੱਜਦਾ ਅਸਮਾਨ ਤੇ ਜੁਗਨੀ
ਤੇਰਾ ਹੀ ਅਸਰ ਚੜ੍ਹ ਗਿਆ
ਤੱਕ ਇਸ ਜਹਾਨ ਤੇ ਜੁਗਨੀ
ਖ਼ਾਹਸ਼ ਨੇ ਚਾਹ ਦੀ ਗੱਲ ਤੇ
ਵੱਢ ਦਿੱਤੀਆਂ ਦਿੰਦੀਆਂ ਦੇਖੋ
ਲਫਜ਼ਾਂ ਨਾਲ ਕਰਣ ਮਜ਼ਾਕਾਂ
ਵੈਰਾਂ ਛੰਦ ਬੰਦੀਆਂ ਦੇਖੋ
ਜਦ ਫਿਰ Sartaaj ਨੇ ਗਾਈਆਂ
ਰੋਸ਼ਨ ਰੰਗੀਨ ਰੁਬਾਈਆਂ
ਹਾਏ ਜਦ ਫਿਰ Sartaaj ਨੇ ਗਾਈਆਂ
ਰੋਸ਼ਨ ਰੰਗੀਨ ਰੁਬਾਈਆਂ
ਸ਼ਾਇਰੀ ਵੀ ਇਕ ਸੁਰ ਹੋ ਕੇ
ਤੁਰਦੀ ਤੇਰੀ ਤਾਂਗ ਤੇ ਜੁਗਨੀ
ਅੱਜ ਤਾਂ ਕੋਈ ਗੀਤ ਇਸ਼ਕ ਦਾ
ਵੱਜਦਾ ਅਸਮਾਨ ਤੇ ਜੁਗਨੀ
ਤੇਰਾ ਹੀ ਅਸਰ ਚੜ੍ਹ ਗਿਆ
ਤੱਕ ਇਸ ਜਹਾਨ ਤੇ ਜੁਗਨੀ
ਲੱਭਦੀ ਫਿਰਦੌਸ ਨੂੰ ਚਿੜਦੀ
ਅੜੀਏ ਤੂੰ France 'ਚ ਫਿਰਦੀ
Paris ਵਿੱਚ ਲੱਗੀਆਂ ਰੌਣਕਾਂ
ਹੈ ਪੂਰੀ ਸ਼ਾਨ ਤੇ ਜੁਗਨੀ
Où Que Tu Seras J'y Serais Aussi
Mon Bonheur C'est Toi
Faisons Ce Voyage Ensemble
Et Découvrons Ce Paradis Ensemble
Où Que Tu Seras J'y Serais Aussi
Mon Bonheur C'est Toi