Skip to content
Lyric
Dive
Public playlists
My playlists
Search
Sign in
Phele Lalkare Naal Main Dar Gai - Amar Singh Chamkila
Video • DesiHiFi
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਬੁਰ-ਰ੍ਹਾ
ਪਹਿਲੇ ਲਲਕਾਰੇ ਨਾਲ਼ ਮੈਂ ਡਰ ਗਈ, ਬੁਰ੍ਹਾ
ਦੂਜੇ ਲਲਕਾਰੇ ਵਿੱਚ ਅੰਦਰ ਵੜ ਗਈ
ਤੀਜੇ ਲਲਕਾਰੇ ਨਾਲ਼ ਨਾਉਂ ਮੇਰਾ ਲੈ ਕੇ
ਸਿੱਧਾ ਆਉਣ ਕੇ ਦਰਾਂ ਦੇ ਵਿੱਚ ਵੱਜਿਆ
ਨੀ ਪੱਟੂ ਫ਼ਿਰਦੈ-ਐ-ਐ
ਫ਼ਿਰਦੈ ਸ਼ਰਾਬ ਨਾਲ਼ ਰੱਜਿਆ
ਨੀ ਪੱਟੂ ਫ਼ਿਰਦੈ
ਓ, ਪਹਿਲਾ ਕੰਮ ਵੈਲੀਆਂ ਨੇ ਵੈਲ ਖੱਟਣੇ
ਨੀ ਦੂਜਾ ਕੰਮ bottle-ਆਂ ਦੇ ਡੱਟ ਪੱਟਣੇ
ਹਾਏ, ਤੀਜਾ ਕੰਮ ਲੈਣੀ ਆਪਾਂ ਮੁੱਲ ਦੀ ਲੜਾਈ
ਕੋਈ ਆਣ ਕੇ ਮਾਈ ਦਾ ਲਾਲ ਟੱਕਰੇ
ਨੀ ਤੇਰੇ ਦਰ 'ਤੇ-ਏ-ਏ
ਦਰ 'ਤੇ ਬੁਲਾਉਂਦਾ ਮੁੰਡੇ ਬੱਕਰੇ
ਨੀ ਤੇਰੇ ਦਰ 'ਤੇ
ਚਰਖੀ ਤਰਿੰਜਣਾਂ 'ਚੋਂ ਢੈਣੋਂ ਹੱਟ ਗਈ
ਹਾਰ 'ਤੇ ਸ਼ਿੰਗਾਰ ਲਾਹ ਕੇ ਬਹਿਣੋਂ ਹੱਟ ਗਈ
ਚਰਖੀ ਤਰਿੰਜਣਾਂ 'ਚੋਂ ਢੈਣੋਂ ਹੱਟ ਗਈ
ਹਾਰ 'ਤੇ ਸ਼ਿੰਗਾਰ ਲਾਹ ਕੇ ਬਹਿਣੋਂ ਹੱਟ ਗਈ
ਸਾਰਾ-ਸਾਰਾ ਦਿਨ ਸਾਡੀ ਗਲ਼ੀ ਵਿੱਚ ਗੇੜੇ
ਬਿਨਾਂ ਕੰਮ ਦਾ ਫ਼ਿਰੇ ਐਵੇਂ ਲਾਉਂਦਾ
ਨੀ ਡੁੱਬ ਜਾਣੀ ਦਾ-ਆ-ਆ
ਚੁੰਮ ਕੇ ਰੁਮਾਲ ਫ਼ੜਾਉਂਦਾ
ਨੀ ਡੁੱਬ ਜਾਣੀ ਦਾ-ਆ
ਹੋ, ਤੇਰੇਆਂ ਦੁੱਖਾਂ 'ਚ ਜਾਵਾਂ ਵੈਲੀ ਬਣਦਾ
ਛਾਨਣੀ 'ਚੋਂ ਦੇਖ ਲੈ ਸਰੀਰ ਛਣਦਾ
ਹਾਏ, ਤੇਰੇਆਂ ਦੁੱਖਾਂ 'ਚ ਜਾਵਾਂ ਵੈਲੀ ਬਣਦਾ
ਛਾਨਣੀ 'ਚੋਂ ਦੇਖ ਲੈ ਸਰੀਰ ਛਣਦਾ
ਸੁਲਫ਼ਾ, ਸ਼ਰਾਬ, 'ਫੀਮ ਰੱਚ ਗਈ ਹੱਡਾਂ 'ਚ
ਰੋਗ ਡੋਡਿਆਂ ਦਾ ਭੈੜਾ ਆਪਾ ਲਾ ਲਿਆ
ਨੀ ਸਾਲ਼ੇ ਨਸ਼ਿਆਂ ਨੇ-ਏ
ਕੁੰਦਣ ਸਰੀਰ ਸਾਰਾ ਖਾ ਲਿਆ
ਨੀ ਸਾਲ਼ੇ ਨਸ਼ਿਆਂ ਨੇ
ਖੁੱਲੇ ਕੇਸ ਬੰਨਾਂ, ਸਿਰ ਰੱਖ ਪੱਟ 'ਤੇ
ਮਾਰੀ ਵੇ ਗੰਡਾਸੀ ਕਿੰਨੇਂ ਤੇਰੀ ਲੱਤ 'ਤੇ
ਖੁੱਲੇ ਕੇਸ ਬੰਨਾਂ, ਸਿਰ ਰੱਖ ਪੱਟ 'ਤੇ
ਮਾਰੀ ਵੇ ਗੰਡਾਸੀ ਕਿੰਨੇਂ ਤੇਰੀ ਲੱਤ 'ਤੇ
ਸੱਪਾਂ ਦੀਆਂ ਸਿਰੀਆਂ 'ਤੇ ਖੇਡੇ Chamkila
ਖਾ ਕੇ ਡਿੱਗਿਆ ਪੋਏ 'ਤੇ ਗੇੜੇ
ਨੀ ਜਿਆ ਵੱਡੀ ਦਾ-ਆ-ਆ
ਚੰਦਰੀ ਮੌਤ ਨੂੰ ਛੇੜੇ
ਨੀ ਜਿਆ ਵੱਡੀ ਦਾ
ਹਾਏ, ਹੋਰ ਕੋਈ ਤੈਨੂੰ ਜੇ ਵਿਆਹ ਕੇ ਲੈ ਗਿਆ
ਜੱਟ ਦਾ ਜਿਉਣਾ ਜੱਗ 'ਤੇ ਨਾ ਰਹਿ ਗਿਆ
ਨੀ ਹੋਰ ਕੋਈ ਤੈਨੂੰ ਜੇ ਵਿਆਹ ਕੇ ਲੈ ਗਿਆ
ਜੱਟ ਦਾ ਜਿਉਣਾ ਜੱਗ 'ਤੇ ਨਾ ਰਹਿ ਗਿਆ
ਚੱਲ ਮੇਰੇ ਨਾਲ਼, ਚਾਰ ਲੈ ਲਈਏ ਲਾਵਾਂ
ਜਿੱਤੀ ਪਿਆਰ ਦੀ, ਹਾਰੇ ਨਾ ਬਾਜੀ
ਨੀ ਚਿੱਤ ਕਰਦੇ
ਕਰਦੇ ਮੁੰਡੇ ਦਾ ਰਾਜੀ
ਨੀ ਪੱਟੂ ਫ਼ਿਰਦੈ-ਐ
ਆਏ, ਕਰਦੇ ਮੁੰਡੇ ਦਾ ਚਿੱਤ ਰਾਜੀ
ਨੀ ਪੱਟੂ ਫ਼ਿਰਦੈ-ਐ
ਹਾਏ ਨੀ, ਕਰਦੇ ਮੁੰਡੇ ਦਾ ਚਿੱਤ ਰਾਜੀ
ਅੱਜ ਕਰ ਦੇ