Skip to content

Broken

Popularity · Low

YouTube

Searching YouTube...

Lyrics

ਆਕੜਾਂ ਨੂੰ ਰੱਖਦੀ ਆ peak ਤੇ ਲਿਬਾਸ ਤੇਰਾ ਸਾਦਾ ਕੁੜੀਏ ਹਾਏ ਨੀ ਆਕੜਾਂ ਨੂੰ ਰੱਖਦੀ ਐਂ peak ਤੇ ਲਿਬਾਸ ਤੇਰਾ ਸਾਦਾ ਕੁੜੀਏ ਨੀ ਤੂੰ ਕਿੰਨੇਆ ਦੇ ਦਿਲ ਤੋੜੇ ਦੱਸਦੇ ਕਿੰਨੀ ਵਾਰੀ ਧੋਖਾ ਖਾਦਾ ਕੁੜੀਏ ਸਾਡੇ ਵਾਂਗੂ ਲੱਗਦੀਆਂ ਕੱਟੀਆਂ ਤੂੰ ਵੀ ਜਾਗ ਜਾਗ ਰਾਤਾਂ ਕੁੜੀਏ ਕੇਹੜਾ ਗ਼ਮ ਜੋ ਲੁਕੋਂਦੀ ਫਿਰੇ ਹੱਸ ਕੇ ਨੀ ਤੂੰ ਝੂਠਾ ਮੂਠਾ ਹਾਸਾ ਕੁੜੀਏ ਨੀ ਤੂੰ ਕਿੰਨੇਆ ਦੇ ਦਿਲ ਤੋੜੇ ਦੱਸਦੇ ਕਿੰਨੀ ਵਾਰੀ ਧੋਖਾ ਖਾਦਾ ਕੁੜੀਏ ਨੀ ਤੂੰ ਕਿੰਨੇਆ ਦੇ ਦਿਲ ਤੋੜੇ ਦੱਸਦੇ ਕਿੰਨੀ ਵਾਰੀ ਧੋਖਾ ਖਾਦਾ ਕੁੜੀਏ ਨੀ ਅੱਖਾਂ ਵਿੱਚ ਤੇਰੇ ਇੱਕ ਗ਼ਮ ਜੇਹਾ ਏ ਕਾਹਤੋਂ ਨਮ ਜੇਹਾ ਏ ਤੇਰਾ ਚੇਹਰਾ ਲੱਗਦਾ ਜਿਸਮ ਤਾਂ ਤੇਰਾ ਮੇਰੇ ਸਾਹਮਣੇ ਹੀ ਐ ਪਾਰ ਦਿਲ ਉੱਤੇ ਸੋਚਾਂ ਵਾਲਾ ਪਹਿਰਾ ਲੱਗਦਾ ਆਸ਼ਕਾਂ ਦੇ ਵਾਂਗੂ ਤੂੰ ਵੀ ਸੀਨੇ ਉੱਤੇ ਗੋਰੀਏ ਨੀ ਫੱਟ ਬੜਾ ਖਾਦਾ ਮੈਨੂੰ ਗਹਿਰਾ ਲੱਗਦਾ ਜਾਣਦਾ ਆਂ ਮੈਂ ਵੀ ਟੁੱਟੇ ਦਿਲਾਂ ਦੇ ਹਾਲਾਤ ਚਿੱਟੇ ਦਿਨੇ ਹੀ ਇਹਨਾ ਨੂੰ ਕਾਲਾ ਨੇਹਰਾ ਲੱਗਦਾ ਜਜ਼ਬਾਤਾਂ ਨਾਲ ਫਿਰਦੀ ਆ ਖੇਲਦੀ ਕੇਹੜਾ ਟੁੱਟਿਆ ਏ ਵਾਅਦਾ ਕੁੜੀਏ ਕਦੇ ਹੁੰਦਾ ਨਈਉ ਪੂਰਾ ਲੋਕੀ ਦੱਸਦੇ ਖਾਦਾ ਇਸ਼ਕੇ ਚ ਘਾਟਾ ਕੁੜੀਏ ਨੀ ਤੂੰ ਕਿੰਨੇਆ ਦੇ ਦਿਲ ਤੋੜੇ ਦੱਸਦੇ ਕਿੰਨੀ ਵਾਰੀ ਧੋਖਾ ਖਾਦਾ ਕੁੜੀਏ ਨੀ ਤੂੰ ਕਿੰਨੇਆ ਦੇ ਦਿਲ ਤੋੜੇ ਦੱਸਦੇ ਕਿੰਨੀ ਵਾਰੀ ਧੋਖਾ ਖਾਦਾ ਕੁੜੀਏ ਚੜ੍ਹਦੀ ਵਰ੍ਹੇ ਸੀ ਹੋਈਆਂ ਗੁਸਤਾਖੀਆਂ ਹੁਣ ਕਰੇ ਰਾਖੀਆਂ ਤੇਰੇ ਟੁੱਟੇ ਦਿਲ ਦੀ ਮੱਲੋ ਮੱਲੀ ਚਿੱਤ ਮਾਰਦਾ ਉਡਾਰੀਆਂ ਜਦੋਂ ਇਹਨੂੰ ਥੋੜੀ ਜਿਹੀ ਵੀ ਢਿੱਲ ਮਿਲਦੀ ਗੱਲਾਂ ਵਿੱਚੋਂ ਤੇਰੇ ਸਾਨੂੰ ਦੁੱਖ ਲੱਭਦੇ ਸੁਰਮੇ ਦੀ ਥਾਂ ਤੇ ਕਾਲੇ ਘੇਰੇ ਅੱਖ ਤੇ ਦੁਨੀਆ ਦੇ ਨਾਲ ਸਾਡਾ ਮੇਲ ਕੋਈ ਨਾ ਏਥੇ ਪੱਥਰਾਂ ਦੇ ਲੋਕ ਜਜ਼ਬਾਤ ਕੱਚ ਦੇ ਏਥੇ ਪੱਥਰਾਂ ਦੇ ਲੋਕ ਜਜ਼ਬਾਤ ਕੱਚ ਦੇ ਟੁੱਟੇ ਤਾਰਿਆਂ ਨੂੰ ਦੇਖ ਜਿਹੜੇ ਮੰਗਦੇ ਨਾ ਪੂਰੀ ਹੋਣ ਫਰਿਆਦਾਂ ਕੁੜੀਏ ਕੱਖਾਂ ਵਾਂਗੂ ਰੱਖ ਦਿੰਦਾ ਇਹ ਰੋਲ ਕੇ ਰੋਗ ਇਸ਼ਕੇ ਦਾ ਡਾਢਾ ਕੁੜੀਏ ਨੀ ਤੂੰ ਕਿੰਨੇਆ ਦੇ ਦਿਲ ਤੋੜੇ ਦੱਸਦੇ ਕਿੰਨੀ ਵਾਰੀ ਧੋਖਾ ਖਾਦਾ ਕੁੜੀਏ ਨੀ ਤੂੰ ਕਿੰਨੇਆ ਦੇ ਦਿਲ ਤੋੜੇ ਦੱਸਦੇ ਕਿੰਨੀ ਵਾਰੀ ਧੋਖਾ ਖਾਦਾ ਕੁੜੀਏ