Skip to content
Lyric
Dive
Public playlists
My playlists
Search
Sign in
Sajjna Wali Gall
Satinder Sartaaj
,
Beat Minister
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਤੂੰ ਗਿਆ ਪਰ ਗਈ ਨਹੀਂ ਯਾਦ ਤੇਰੀ
ਚੰਗਾ ਹੁੰਦਾ ਇਹ ਮਹਿਕਾਂ ਵੀ ਮੋੜ ਦਿੰਦੇ
ਉਸ ਤ੍ਰੇਲ ਨਾਲ ਭਿੱਜੀਆਂ ਪੱਤੀਆਂ ਨੂੰ
ਕਾਸ਼ ਓਦੋਂ ਹੀ ਹੱਥੀਂ ਨਿਚੋੜ ਦਿੰਦੇ
ਪਈਆਂ ਆਦਤਾਂ ਵੀ ਇੰਨ੍ਹਾਂ ਅੱਖੀਆਂ ਨੂੰ
ਚੁੱਪ-ਚੁੱਪ ਜਿਹੀ ਗੁਫਤਗੂ ਵਾਲੀਆਂ ਸੀ
ਆਹ ਦੀਦਾਰ ਦੇ ਤਿਲਿਸਮੀ ਸ਼ੀਸ਼ਿਆਂ ਦਾ
ਪਤਾ ਹੁੰਦਾ ਤਾਂ ਆਪੇ ਈ ਤੋੜ ਦਿੰਦੇ
ਹਾਏ!
ਸੱਜਣਾ ਵਾਲੀ ਗੱਲ ਨੀ ਕੀਤੀ ਸੱਜਣਾ ਨੇ
ਮੁਸ਼ਕਿਲ ਸਾਡੀ ਹੱਲ ਨੀ ਕੀਤੀ ਸੱਜਣਾ ਨੇ
ਸੱਜਣਾ ਵਾਲੀ ਗੱਲ ਨੀ ਕੀਤੀ ਸੱਜਣਾ ਨੇ
ਮੁਸ਼ਕਿਲ ਸਾਡੀ ਹੱਲ ਨੀ ਕੀਤੀ ਸੱਜਣਾ ਨੇ
ਖੌਰੇ ਕਿਹੜੇ ਦਰਦ ਲੁਕਾਈ ਬੈਠੇ ਨੇ
ਪੜ੍ਹ ਨਾ ਲਈਏ ਮੁੱਖ ਛੁਪਾਈ ਬੈਠੇ ਨੇ
ਨਜ਼ਰ ਅਸਾਡੇ ਵੱਲ ਨੀ ਕੀਤੀ ਸੱਜਣਾ ਨੇ
ਚਿਰ ਹੋਇਆ ਜੀ, ਗੱਲ ਨੀ ਕੀਤੀ ਸੱਜਣਾ ਨੇ
ਰਿਸ਼ਤੇ ਦੀ ਪੇਚੀਦਾ ਜਿਹੀ ਕਹਾਣੀ ਏ
ਦੁੱਖ-ਸੁੱਖ ਵੰਡਣ ਵਾਲੀ ਗੱਲ ਪੁਰਾਣੀ ਏ
ਸਾਂਝੀ ਕਿਉਂ ਅੱਜ-ਕੱਲ੍ਹ ਨੀ ਕੀਤੀ ਸੱਜਣਾ ਨੇ?
ਚਿਰ ਹੋਇਆ ਜੀ, ਗੱਲ ਨੀ ਕੀਤੀ ਸੱਜਣਾ ਨੇ
ਸੱਜਣਾ ਵਾਲੀ ਗੱਲ ਨੀ ਕੀਤੀ ਸੱਜਣਾ ਨੇ
ਮੁਸ਼ਕਿਲ ਸਾਡੀ ਹੱਲ ਨੀ ਕੀਤੀ ਸੱਜਣਾ ਨੇ
ਨਾਜ਼ੁਕ ਜਿਹੇ ਅਹਿਸਾਸ ਦਿਲਾਂ ਵਿੱਚ ਭਰਦੇ ਰਹੇ
ਹੱਸ ਕੇ ਜੋ ਸਾਹਾਂ ਨੂੰ ਰੇਸ਼ਮ ਕਰਦੇ ਰਹੇ
ਨਾਜ਼ੁਕ ਜਿਹੇ ਅਹਿਸਾਸ ਦਿਲਾਂ ਵਿੱਚ ਭਰਦੇ ਰਹੇ
ਹੱਸ ਕੇ ਜੋ ਸਾਹਾਂ ਨੂੰ ਰੇਸ਼ਮ ਕਰਦੇ ਰਹੇ
ਹੁਣ ਖੱਦਰ ਮਖ਼ਮਲ ਨੀ ਕੀਤੀ ਸੱਜਣਾ ਨੇ
ਚਿਰ ਹੋਇਆ ਜੀ, ਗੱਲ ਨੀ ਕੀਤੀ ਸੱਜਣਾ ਨੇ
ਪਰੀ ਆਵਾਜ਼ ਨਾ' ਕੀ ਹੋਇਆ ਜਦ ਕਿਹਾ ਗਿਆ?
ਭਰੇ ਦਿਲਾਂ ਤੋਂ ਉਸ ਵੇਲੇ ਨਾ ਰਿਹਾ ਗਿਆ
ਪਰੀ ਆਵਾਜ਼ ਨਾ' ਕੀ ਹੋਇਆ ਜਦ ਕਿਹਾ ਗਿਆ?
ਭਰੇ ਦਿਲਾਂ ਤੋਂ ਉਸ ਵੇਲੇ ਨਾ ਰਿਹਾ ਗਿਆ
ਪਲਕਾਂ ਪਿਆਉਣ 'ਚ ਪਲ ਨੀ ਕੀਤੀ ਸੱਜਣਾ ਨੇ
ਚਿਰ ਹੋਇਆ ਜੀ, ਗੱਲ ਨੀ ਕੀਤੀ ਸੱਜਣਾ ਨੇ
ਫਿਰ ਤਾਂ ਕੋਈ ਇਲਾਜ ਨਹੀਂ ਪਛਤਾਵੇ ਦਾ
ਕੀ ਕਰਨਾ Sartaaj ਵੇ ਐਦੇ ਦਾਅਵੇ ਦਾ?
ਫਿਰ ਤਾਂ ਕੋਈ ਇਲਾਜ ਨਹੀਂ ਪਛਤਾਵੇ ਦਾ
ਕੀ ਕਰਨਾ Sartaaj ਵੇ ਐਦੇ ਦਾਅਵੇ ਦਾ?
ਸਾਂਝੀ ਜੇਕਰ ਸੱਲ ਨੀ ਕੀਤੀ ਸੱਜਣਾ ਨੇ
ਚਿਰ ਹੋਇਆ ਜੀ, ਗੱਲ ਨੀ ਕੀਤੀ ਸੱਜਣਾ ਨੇ
ਸੱਜਣਾ ਵਾਲੀ ਗੱਲ ਨੀ ਕੀਤੀ ਸੱਜਣਾ ਨੇ
ਮੁਸ਼ਕਿਲ ਸਾਡੀ ਹੱਲ ਨੀ ਕੀਤੀ ਸੱਜਣਾ ਨੇ
ਨਜ਼ਰ ਅਸਾਡੇ ਵੱਲ ਨੀ ਕੀਤੀ ਸੱਜਣਾ ਨੇ
ਚਿਰ ਹੋਇਆ ਜੀ, ਗੱਲ ਨੀ ਕੀਤੀ ਸੱਜਣਾ ਨੇ
ਹੁਣ ਖੱਦਰ ਮਖ਼ਮਲ ਨੀ ਕੀਤੀ ਸੱਜਣਾ ਨੇ
ਮੁਸ਼ਕਿਲ ਸਾਡੀ ਹੱਲ ਨੀ ਕੀਤੀ ਸੱਜਣਾ ਨੇ
ਪਲਕਾਂ ਪਿਆਉਣ 'ਚ ਪਲ ਨੀ ਕੀਤੀ ਸੱਜਣਾ ਨੇ
ਚਿਰ ਹੋਇਆ ਪਰ ਗੱਲ ਨੀ ਕੀਤੀ ਸੱਜਣਾ ਨੇ
ਸੱਜਣਾ ਵਾਲੀ ਗੱਲ ਨੀ ਕੀਤੀ ਸੱਜਣਾ ਨੇ
ਮੁਸ਼ਕਿਲ ਸਾਡੀ ਹੱਲ ਨੀ ਕੀਤੀ ਸੱਜਣਾ ਨੇ