Assu To'n Kattak
Popularity · Low
YouTube
Searching YouTube...
Lyrics
ਅੱਸੂ ਨੇ ਕੱਤਕ ਨੂੰ ਦੌੜ ਫੜਾ ਦਿੱਤੀ
ਹੁਣ ਮੌਸਮ ਦੇ ਉਸ ਤੇ ਜ਼ਿੰਮੇਦਾਰੀ ਏ
ਅੱਸੂ ਨੇ ਕੱਤਕ ਨੂੰ ਦੌੜ ਫੜਾ ਦਿੱਤੀ
ਹੁਣ ਮੌਸਮ ਦੇ ਉਸ ਤੇ ਜ਼ਿੰਮੇਦਾਰੀ ਏ
ਮੈਨੂੰ ਲੱਗਿਆਂ ਇਸ ਵਿੱਚ ਆਕੇ ਵੱਸ ਗਈ
ਆਪ ਮੁਹੱਬਤ ਜੋ ਸਾਰੀ ਦੀ, ਸਾਰੀ ਏ
ਅੱਸੂ ਨੇ ਕੱਤਕ ਨੂੰ ਦੌੜ ਫੜਾ ਦਿੱਤੀ
ਇਹ ਰੁੱਤ ਸਾਨੂੰ ਆਪਣੇ ਵਰਗੀ ਲੱਗਦੀ ਏ
ਇਸ ਵਿੱਚ ਹਲਕੀ-ਹਲਕੀ ਜਿਹੀ ਉਦਾਸੀ ਜੀ
ਸੁਣਿਆਂ ਅੱਖੀਆਂ ਵਿੱਚ ਉਮੀਦਾਂ ਇਸ ਤਰ੍ਹਾਂ
ਜਿਉਂ ਕੱਜ ਲੈਂਦੀ ਗ਼ਮਗੀਨੀ ਨੂੰ ਹਾਸੀ ਜੀ
ਕੁੱਛ ਪੱਤੀਆਂ ਨੇ ਝਰਨਾ ਤੇ ਮੁੜ ਫੁੱਟ ਪੈਣਾ
ਮਿਲ ਝੁਲਕੇ ਹੋਣੀ ਇਹ ਕਾਰ ਗੁਜ਼ਾਰੀ ਏ
ਅੱਸੂ ਨੇ ਕੱਤਕ ਨੂੰ ਦੌੜ ਫੜਾ ਦਿੱਤੀ
ਇਸ ਮੌਸਮ ਵਿੱਚ ਸ਼ਾਮ ਉਡੀਕਾਂ ਕਰਦੀਏ
ਕੂੰਜਾਂ ਉੱਡਕੇ ਚੱਲੀਆਂ ਦੇਸ ਪਰਾਏ ਨੂੰ
ਚੁੱਪ-ਚੁੱਪ ਜਿਹੇ ਡਰੀਆਂ ਨੂੰ ਖ਼ਬਰਾਂ ਹੋਈਆਂ ਨਾ
ਇੰਨੀ ਦੂਰੋਂ ਪਹਾੜੋਂ ਚੱਲ ਕੇ ਆਏ ਨੂੰ
ਉਸਨੂੰ ਫਿਰ ਰਮਨੀਕ ਕਿਨਾਰੇ ਕਹਿੰਦੇ ਨੇ
ਸਾਨੂੰ ਤੇਰੀ ਇਹੀ ਅਦਾ ਪਿਆਰੀ ਏ
ਅੱਸੂ ਨੇ ਕੱਤਕ ਦੌੜ ਨੂੰ ਫੜਾ ਦਿੱਤੀ
ਸੂਰਜ ਨੇ ਦਮ ਭਰਨਾ ਠੰਡੀਆਂ ਵਾਹਵਾਂ ਦਾ
ਤੂੰ ਵੀ ਚੱਲ ਉਸ ਧੁੱਪ ਵਿੱਚ ਬਹਿ ਤੇ ਸਹੀਂ
ਚੱਲ ਨਜ਼ਰਾਂ ਨਾ ਮਿਲੀ ਜੇ ਕਰ ਮੁਸ਼ਕਲ ਹੈ
ਸਾਹਾਂ ਦੀ ਰਫ਼ਤਾਰ ਦੇ ਨਾਲ ਕੁੱਛ ਕਹਿ ਤੇ ਸਹੀਂ
ਤੇਰੀ ਵੀ ਉਹਨਾਂ ਹੀ ਹੱਕ ਹੈ ਸਭਨਾਂ ਤੇ
ਇਸ ਕੁਦਰਤ ਤੇ ਸਭ ਦੀ ਦਾਹਵੇਦਾਰੀ ਏ
ਅੱਸੂ ਨੇ ਕੱਤਕ ਦੌੜ ਨੂੰ ਫੜਾ ਦਿੱਤੀ
ਪਤਝੜ ਜਿਸਨੂੰ ਜਚ ਗਈ ਉਹ ਸਭ ਝੜ ਜਾਣਗੇ
ਉਹਨਾਂ ਨੂੰ ਫਿਰ ਲੋੜ ਨਾ ਰਹੇ ਬਹਾਰਾਂ ਦੀ
ਇਸ ਮੌਸਮ ਨੂੰ ਇਸ਼ਕ ਦੇ ਰੁਤਬੇ ਦੇਣ ਲਈ
ਕੋਸ਼ਿਸ਼ ਹੈ Sartaaj ਜਿਹੇ ਫ਼ਨਕਾਰਾਂ ਦੀ
ਜਿਉਂ-ਜਿਉਂ ਗੁਜ਼ਰੇ ਦਿਨ ਇਹ ਤਿਉਂ-ਤਿਉਂ ਰੰਗ ਬਦਲੇ
ਲੁੱਕ-ਛੁਪ ਰੂਹਾਂ ਰੰਗਦਾ ਕੋਈ ਲਲਾਰੀ ਏ
ਅੱਸੂ ਨੇ ਕੱਤਕ ਦੌੜ ਨੂੰ ਫੜਾ ਦਿੱਤੀ
ਹੁਣ ਮੌਸਮ ਦੇ ਉਸ ਤੇ ਜ਼ਿੰਮੇਦਾਰੀ ਏ
ਮੈਨੂੰ ਲੱਗਿਆਂ ਇਸ ਵਿੱਚ ਆਕੇ ਵੱਸ ਗਈ
ਆਪ ਮੁਹੱਬਤ ਜੋ ਸਾਰੀ ਦੀ, ਸਾਰੀ ਏ
ਅੱਸੂ ਨੇ ਕੱਤਕ ਨੂੰ ਦੌੜ ਫੜਾ ਦਿੱਤੀ