Skip to content
Lyric
Dive
Public playlists
My playlists
Search
Sign in
Saunkan Saunkne Title Track (From "Saunkan Saunkne")
Ammy Virk, Nimrat Khaira, & Miss Pooja
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਜ਼ਿੰਦਗੀ ਸਾਡੀ 'ਚ ਆਕੇ ਘੋਲ 'ਤਾ ਤੂੰ ਜ਼ਹਿਰ
ਚੱਕ ਲਿਆ ਬੇਲਣਾ ਮੈਂ, ਤੇਰੀ ਨਈਓਂ ਖ਼ੈਰ
ਅੱਜ ਮੈਂ ਵੀ ਆਂ ਤਿਆਰ, ਅੱਜ ਨਿਕਲ਼ ਤੂੰ ਬਾਹਰ
ਬੜੀਆਂ ਦਿਨਾਂ ਦੀ ਮੈਂ ਵੀ ਕੱਢਣੀ ਐ ਖਾਰ
ਉੱਠਕੇ ਸਵੇਰੇ ਰੋਜ਼ ਲੱਗ ਜੇ ਤੂੰ ਭੌਂਕਣ
ਸੌਂਕਣ, ਸੌਂਕਣੇਂ
ਸੌਂਕਣ, ਸੌਂਕਣੇਂ
ਚੱਪਣੀ 'ਚ ਪਾਣੀ ਲੈ ਕੇ ਡੁੱਬ ਮਰ
ਤੂੰ ਮਰ, ਤੂੰ ਮਰ
ਤੂੰ ਮਰ, ਤੂੰ ਮਰ
ਮਾਹੀ ਮੇਰੇ ਲਈ ਲਿਆਇਆ ਸੂਟ, ਉਹਦੇ ਹੱਥੋਂ ਖੋਹ ਲਿਆ
ਚੁੱਕੇ ਸੁਰਖੀ 'ਤੇ face powder ਲਕੋ ਲਿਆ
ਤੂੰ ਵੀ ਮੇਰੇ ਨਾਲ਼ ਕੀਤੇ ਘੱਟ ਆਂ ਝੜੇਲੇ?
ਮੈਂ ਸੀ ਬਣਾਏ, ਲੈਗੀ ਚੱਕ ਕੇ ਕਰੇਲੇ
ਤੇਰੀ ਪੱਟਣੀ ਐ ਗੁੱਤ ਨਾਲ਼ੇ ਦੰਦ ਕੱਢਣੇ
ਮੈਂ ਵੀ ਤੋੜਨੀ ਆ ਲੱਤਾਂ 'ਤੇ ਭੁਲੇਖੇ ਕੱਢਣੇ
ਤੈਨੂੰ ਅਕ਼ਲ਼ ਨਾ ਭੌਰਾ, ਉਂਜ ਬਣਦੀ ਤੂੰ ਸ਼ੌਂਕਣ
ਸੌਂਕਣ, ਸੌਂਕਣੇਂ
ਸੌਂਕਣ, ਸੌਂਕਣੇਂ
ਚੱਪਣੀ 'ਚ ਪਾਣੀ ਲੈ ਕੇ ਡੁੱਬ ਮਰ
ਤੂੰ ਮਰ, ਤੂੰ ਮਰ
ਤੂੰ ਮਰ, ਤੂੰ ਮਰ
ਤੂੰ ਮਰ
ਜਾਨ ਮੇਰੀ ਨੂੰ ਮੈਂ ਸਿਆਪਾ ਜਿਹਾ ਪਾ ਲਿਆ
ਕਾਹਦਾ ਦੋ ਜਾਣੀਆਂ ਨਾ' ਵਿਆਹ ਕਰਵਾ ਲਿਆ?
ਇੱਕ ਫ਼ੜੀ ਬੈਠੀ ਸੀ ਗਲ਼ਾਵਾਂ, ਅੱਗ ਲੱਗਣੀ
ਦੂਜੀ ਨੇ ਗੁੱਸੇ 'ਚ ਹੱਥ ਗੁੱਤਣੀ ਨੂੰ ਪਾ ਲਿਆ
ਸਾਰਾ ਦਿਨ ਕੁੱਕੜਾਂ ਦੇ ਵਾਂਗੂੰ ਲੜ-ਲੜ ਸਾਰੇ
ਟੱਬਰ ਦੀ ਤੌਬਾ ਕਰਵਾਈ ਹੋਈ ਆ ਜੀ
ਦੋ ਧੀਵਿਆਂ ਨੇ
ਮੇਰੀ ਜਿੰਦ ਸੂਲ਼ੀ ਉੱਤੇ ਲਟਕਾਈ ਹੋਈ ਆ ਜੀ
ਦੋ ਧੀਵਿਆਂ ਨੇ
ਸਾਰੇ ਪਿੰਡ ਵਿੱਚ ਚਰਚਾ ਕਰਾਈ ਹੋਈ ਆ ਜੀ
ਦੋ ਧੀਵਿਆਂ ਨੇ
ਹਰ ਵੇਲ਼ੇ ਮੇਰੀਆਂ ਤੂੰ ਰੀਸਾਂ ਰਹੀਂ ਕਰਦੀ
ਦੇਖ-ਦੇਖ ਸਾਰਾ ਦਿਨ ਰਹੇ ਮੈਥੋਂ ਸੜਦੀ
ਰਹਿਣ ਦੇ, ਤੂੰ ਮੇਰੇ ਉੱਤੇ ਦੋਸ਼ ਨਾ ਲਗਾ
ਮੈਂ ਵੀ ਕੁੱਟ-ਕੁੱਟ ਦੇਣੀ ਤੇਰੀ ਭੂਤਣੀ ਪਿਲਾ
ਕਿਵੇਂ ਕੌੜਾ-ਕੌੜਾ ਝਾਂਕੇ, ਤੇਰੇ ਡੇਲੇ ਬੰਨ੍ਹ ਦੂੰ
ਮੈਂ ਵੀ ਮਾਰ-ਮਾਰ ਬਾਂਦਰੀ ਦਾ ਮੂੰਹ ਭੰਨ ਦੂੰ
ਜੇ ਕੰਮ ਦਾ ਕੋਈ ਕਹਿ ਦੇ ਜਦੇ ਤੂੰ ਲੱਗ ਜਾਏ ਤੂੰ ਹੌਂਕਣ
ਸੌਂਕਣ, ਸੌਂਕਣੇਂ
ਸੌਂਕਣ, ਸੌਂਕਣੇਂ
ਚੱਪਣੀ 'ਚ ਪਾਣੀ ਲੈ ਕੇ ਡੁੱਬ ਮਰ
ਤੂੰ ਮਰ, ਤੂੰ ਮਰ
ਤੂੰ ਮਰ, ਤੂੰ ਮਰ
ਓ, ਦਿਲ ਕਰੇ ਖ਼ੁਦ ਨੂੰ ਹੀ ਫਾਹੇ ਉੱਤੇ ਟੰਗ ਲਾਂ
ਜਾਂ ਛੱਡ ਦਾਂ ਦੋਹਾਂ ਨੂੰ, ਮੈਂ ਤਲਾਕ਼ ਜਿਹਾ ਈ ਮੰਗ ਲਾਂ
ਚੁੱਲ੍ਹੇ-ਚੌਂਕੇ ਦਾ ਨਾ ਭੌਰਾ ਦੋਨਾਂ ਨੂੰ ਖ਼ਿਆਲ ਜੀ
ਬੇਬੇ ਕਰੇ ਕੰਮ, ਸਾਰਾ ਦਿਨ ਬੁਰਾ ਹਾਲ ਜੀ
ਪੁੱਛਣ ਨਾ ਪਾਣੀ ਘਰੇ ਆਵੇ ਕੋਈ ਪ੍ਰਾਹੁਣਾ
'ਤਾਰ ਸ਼ਰਮ ਕਿਲ੍ਹੀ 'ਤੇ ਲਟਕਾਈ ਹੋਈ ਆ ਜੀ
ਦੋ ਧੀਵਿਆਂ ਨੇ
ਮੇਰੀ ਜਿੰਦ ਸੂਲ਼ੀ ਉੱਤੇ ਲਟਕਾਈ ਹੋਈ ਆ ਜੀ
ਦੋ ਧੀਵਿਆਂ ਨੇ
ਸਾਰੇ ਪਿੰਡ ਵਿੱਚ ਚਰਚਾ ਕਰਾਈ ਹੋਈ ਆ ਜੀ
ਦੋ ਧੀਵਿਆਂ ਨੇ
ਮਾਹੀ ਮੇਰਾ ਭੋਲਾ, ਗੱਲਾਂ ਮਿੱਠੀਆਂ 'ਚ ਆ ਗਿਆ
ਟੱਬਰ ਸਾਡੇ ਨੂੰ ਤੇਰਾ ਜਾਦੂ-ਟੂਣਾ ਖਾ ਗਿਆ
ਨੀ ਤੂੰ ਹੋਣੀ ਬਾਬਿਆਂ ਦੇ ਧਾਗੇ ਕੱਠੇ ਕਰਦੀ
ਮੈਂ ਤਾਂ ਕਿਸੇ ਸਾਧ ਦੀ ਮਕਾਣ ਵੀ ਨਾ ਚੜ੍ਹਦੀ
ਬਸ-ਬਸ ਏਨਾਂ ਵੀ ਨੀ ਝੂਠ ਬੋਲੀਦਾ
ਤੂੰ ਕਰ ਲਾ ਸ਼ਰਮ ਨੀ ਤੂੰ ਫ਼ਿਰ ਤੋਲੀਦਾ
ਜਿੱਦਾਂ ਮਾਰਦੇ ਛੜੱਪੇ ਡਿੱਡੂ ਟੱਪਦੀ ਤੂੰ ਮੌਕਣ
ਸੌਂਕਣ, ਸੌਂਕਣੇਂ
ਸੌਂਕਣ, ਸੌਂਕਣੇਂ
ਚੱਪਣੀ 'ਚ ਪਾਣੀ ਲੈ ਕੇ ਡੁੱਬ ਮਰ
ਤੂੰ ਮਰ, ਤੂੰ ਮਰ
ਤੂੰ ਮਰ, ਤੂੰ ਮਰ