Skip to content
Lyric
Dive
Public playlists
My playlists
Search
Sign in
Oh Panjab
Da Man
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਅੱਜ ਦੇਖੋ ਇਹਨਾਂ ਦੇ ਚਿਹਰੇ ਜੀ, ਕਿੰਝ ਖਿੜ ਖਿੜ ਹੱਸਦੇ ਆ
ਜੇ ਉਹ ਪੰਜਾਬ ਪਿਆ ਵੱਸਦਾ ਏ, ਤਾਂ ਹੀ ਅਸੀਂ ਵੱਸਦੇ ਆ
ਅੱਜ ਦੇਖੋ ਇਹਨਾਂ ਦੇ ਚਿਹਰੇ ਜੀ, ਕਿੰਝ ਖਿੜ ਖਿੜ ਹੱਸਦੇ ਆ
ਜੇ ਉਹ ਪੰਜਾਬ ਪਿਆ ਵੱਸਦਾ ਏ, ਤਾਂ ਹੀ ਅਸੀਂ ਵੱਸਦੇ ਆ
ਨਹੀਂ ਤਾਂ ਕਾਹਦੀਆਂ ਇਹੋ ਦੌਲਤਾਂ, ਕਿਸ ਕੰਮ ਦੇ ਇਹੋ ਸਰਮਾਏ
ਦੱਸ ਕਿਹਨੂੰ ਡਾਲਰ ਭੇਜਣੇ ਸੀ, ਕੀ ਦੇ ਨੋਟ ਕਮਾਏ
ਕੀ ਦੇ ਲਈ ਨੀਂਦਰਾਂ ਛੱਡ ਕੇ ਤੇ, ਸ਼ਿਫਟਾਂ ਵੱਲ ਨੱਸਦੇ ਆਂ
ਜੇ ਉਹ ਪੰਜਾਬ ਪਿਆ ਵੱਸਦਾ ਏ, ਤਾਂ ਹੀ ਅਸੀਂ ਵੱਸਦੇ ਆ
ਜਿੰਨਾਂ ਲਈ ਇੱਥੇ ਆਏ ਆਂ, ਅਸੀਂ ਉਹਨਾਂ ਤੋਂ ਹੀ ਦੂਰ ਹੋਏ, ਇਹੋ ਕੈਸੀ ਜੀ Situation ਆ
ਅਸੀਂ ਖ਼ੁਆਬ ਸਮੇਟੇ ਗਠੜੀ 'ਚ, ਭਾਵੇਂ ਸੁਪਨੇ ਸਭ ਚੂਰ ਹੋਏ, ਸਾਡੀ ਇਹੋ ਜੀ Motivation ਆ
ਹਰ ਮੈਦਾਨ ਫ਼ਤਿਹ ਕਹਿ ਕੇ ਰੋਜ਼ ਕਮਰ ਵੀ ਕੱਸਦੇ ਆਂ
ਜੇ ਉਹ ਪੰਜਾਬ ਪਿਆ ਵੱਸਦਾ ਏ, ਤਾਂ ਹੀ ਅਸੀਂ ਵੱਸਦੇ ਆ
ਕਈ ਸੂਝਵਾਨ ਵੀ ਪੁੱਛਦੇ ਨੇ, ਇੱਥੇ ਆ ਕੇ ਕੀ ਖੱਟ ਲਿਆ
ਬਾਪੂ ਦੀਆਂ ਲਿਮਟਾਂ ਲਾਹ ਦਿੱਤੀਆਂ, ਪਿੰਡ ਇੱਕ ਮਕਾਨ ਵੀ ਛੱਤ ਲਿਆ
ਹਰ ਬੀਜ 'ਚੋਂ ਫੁੱਲ ਵੀ ਖਿੱਲ ਦਾ ਏ
ਹਰ ਮਿਹਨਤ ਦਾ ਮੁੱਲ ਮਿਲ ਦਾ ਏ
ਨੀਅਤ ਸਾਫ ਜੇ ਰੱਖਦੇ ਆਂ
ਜੇ ਉਹ ਪੰਜਾਬ ਪਿਆ ਵੱਸਦਾ ਏ, ਤਾਂ ਹੀ ਅਸੀਂ ਵੱਸਦੇ ਆ
ਕਿੰਝ ਲੰਗਿਆਂ ਤੁਹਾਡਾ ਅੱਜ ਦਾ ਦਿਨ, ਇਹ ਫੋਨ ਤੇ ਮਾਂ ਨੂੰ ਦੱਸਿਆ ਕਰੋ
ਕੰਮ ਕਾਰ ਸੈੱਟ ਕਰਕੇ, ਹਰ ਦੋ ਸਾਲ੍ਹੀ ਗੇੜਾ ਰੱਖਿਆ ਕਰੋ
ਸਾਡੇ ਪੁੱਤ ਨੇ ਵਲੈਤ ਤੋਂ ਆਉਣਾਂ ਉਹ ਚਾਵਾਂ ਨਾਲ਼ ਦੱਸਦੇ ਆ
ਜੇ ਉਹ ਪੰਜਾਬ ਪਿਆ ਵੱਸਦਾ ਏ, ਤਾਂ ਹੀ ਅਸੀਂ ਵੱਸਦੇ ਆ
ਅੱਜ ਦੇਖੋ ਇਹਨਾਂ ਦੇ ਚਿਹਰੇ ਜੀ, ਕਿੰਝ ਖਿੜ ਖਿੜ ਹੱਸਦੇ ਆ
ਜੇ ਉਹ ਪੰਜਾਬ ਪਿਆ ਵੱਸਦਾ ਏ, ਤਾਂ ਹੀ ਅਸੀਂ ਵੱਸਦੇ ਆ
ਪੱਗਾਂ-ਚੁੰਨੀਆਂ ਰੰਗ ਬੰਨਿਆਂ ਵੇਖ
ਲਾਜਵਾਬ ਜਿਹਾ ਲੱਗਦਾ ਏ
ਹੁਣ ਤਾਂ ਹਰ ਇਕ ਮੁਲਕ ਛਾਲਾ
ਮੈਨੂੰ ਉਹ ਪੰਜਾਬ ਜਿਹਾ ਲੱਗਦਾ ਏ