Skip to content
Lyric
Dive
Public playlists
My playlists
Search
Sign in
7 (Paused)
Karan Aujla
Popularity · Low
+
Original
0
0
YouTube
Searching YouTube...
Lyrics
Original
Translation
Bilingual
Aujla
Uh-huh!
Mxrci
ਮੈਂ ਕਿਹਾ, "ਯਾਰੀਆਂ 'ਚ ਜੱਟਾ ਤੇਰੀ-ਮੇਰੀ ਦਾ ਨੀ ਹੁੰਦਾ"
ਜੜਾਂ ਪੱਕੀਆਂ ਆਲ਼ੇ ਆਂ, ਸਾਨੂੰ 'ਨ੍ਹੇਰੀ ਦਾ ਨੀ ਹੁੰਦਾ
ਸੁੱਤਾ ਪਿਆ ਸ਼ੇਰ ਕਦੇ ਛੇੜੀ ਦਾ ਨੀ ਹੁੰਦਾ
'ਕੱਲ੍ਹਾ ਦੇਖ ਕੇ ਬੇਗ਼ਾਨਾ ਪੁੱਤ ਘੇਰੀ ਦਾ ਨੀ ਹੁੰਦਾ (nah!)
ਪੰਜ-ਸੱਤ ਚੀਜ਼ਾਂ ਹੋਣ, Bikaneri ਪਹਿਲੀ ਹੋਵੇ
ਦੂਜੀ, ਹੋਵੇ ਬੰਦੇ-ਖਾਣੀ, ਤੋਰ ਜਿਵੇਂ ਵੈਲੀ ਹੋਵੇ
ਤੀਜਾ, ਚੱਲੇ ਨਾਮ ਪੂਰਾ, ਗੱਲ ਸਾਰੇ ਫ਼ੈਲੀ ਹੋਵੇ (woo!)
ਆਵਾਂ ਪਿੰਡੋਂ ਐਦਾਂ ਲੱਗੇ, ਬੀਬਾ, ਜਿਵੇਂ rally ਹੋਵੇ
ਕਦੇ time ਸੀ, ਕਹਿੰਦੀ ਸੀ, "ਕੀ ਆ ਪੱਲੇ-ਪੱਲੇ, ਜੱਟਾ?"
ਕਹਿੰਦੀ ਦੇਖ ਕੇ Ferrari, "ਕਿੱਥੇ ਚੱਲੇ 'ਕੱਲ੍ਹੇ, ਜੱਟਾ?"
ਜਿੰਨੇ opp' ਨੇ, ਸਾਰੇ ਵੇ ਤੇਰੇ ਥੱਲ੍ਹੇ-ਥੱਲ੍ਹੇ, ਜੱਟਾ
ਨੱਡੀ ਦੇਖ ਕੇ ਚੜ੍ਹਾਈ ਕਹਿੰਦੀ, "ਬੱਲੇ-ਬੱਲੇ, ਜੱਟਾ" (uh!)
ਪੰਜ-ਸੱਤ ਚੀਜ਼ਾਂ ਹੋਣ, ਪਹਿਲੀ, ਕਾਲ਼ੀ ਘੋੜੀ ਹੋਵੇ
ਦੂਜੀ, ਬੀਬਾ, farm 'ਤੇ ਚੀਨਿਆਂ ਦੀ ਜੋੜੀ ਹੋਵੇ
ਤੀਜੀ, ਹੋਵੇ ਅਣਖ, ਵੀ ਮਾਇਆ ਚਾਹੇ ਥੋੜ੍ਹੀ ਹੋਵੇ (woo!)
ਚੜ੍ਹ ਕੇ ਆਏ ਨੂੰ ਭਾਜੀ ਦੂਣੀ ਕਰ ਮੋੜੀ ਹੋਵੇ
ਸਾਡੇ ਜਿਗਰੇ ਨੂੰ ਦੇਖੀਂ, ਬੀਬਾ, ਮੱਤਾਂ ਨੂੰ ਨਾ ਦੇਖੀਂ (ਦੇਖੀਂ)
ਟੱਕਾਂ ਨੂੰ ਨਾ ਦੇਖੀਂ, ਇਹਨਾਂ ਸੱਟਾਂ ਨੂੰ ਨਾ ਦੇਖੀਂ
ਜੋਰ ਗਾਡਰਾਂ 'ਚੋਂ ਹੁੰਦਾ, ਬੀਬਾ, ਛੱਤਾਂ ਨੂੰ ਨਾ ਦੇਖੀਂ (nah!)
ਸਿਰ ਘੁੱਮ ਜੂ, ਰਕਾਨੇ, ਇਹਨਾਂ ਅੱਖਾਂ ਨੂੰ ਨਾ ਦੇਖੀਂ (uh-huh)
ਪੰਜ-ਸੱਤ ਚੀਜ਼ਾਂ ਹੋਣ, ਪਹਿਲੀ, ਯਾਰੀ ਪੱਕੀ ਹੋਵੇ
ਦੂਜਾ ਪਾਇਆ ਕੁੜਤਾ ਤੇ jeep ਥੱਲ੍ਹੇ ਰੱਖੀ ਹੋਵੇ
ਤੀਜੀ, ਹੋਵੇ ਓਟ ਓਹਦੀ, ਐਨਾ ਮੁੰਡਾ lucky ਹੋਵੇ
ਲੱਤਾਂ ਖਿੱਚ-ਖਿੱਚ ਜੰਤਾ ਜੋਰ ਲਾ-ਲਾ ਥੱਕੀ ਹੋਵੇ
ਫ਼ਿਰ ਕੀ ਕਰੇਗੀ ਮਿਲੇ ਨਿੱਤ ਨ੍ਹੀਂ ਜੇ? (woo!)
ਦੱਸ, ਮੈਂ ਕੀ ਕਰਾਂ ਨੀ ਲੱਗਾ ਚਿੱਤ ਨ੍ਹੀਂ ਜੇ?
ਮੇਰੇ, ਸੋਹਣੀਏ, dream ਕੁੱਝ ਹੋਰ ਐਥੇ (ਹੋਰ ਐਥੇ)
ਜੋਰ ਬਾਹਾਂ 'ਚ ਚਾਹੀਦਾ ਜੰਗ ਜਿੱਤਣੀ ਜੇ, ਜਿੱਤਣੀ ਜੇ
ਪੰਜ-ਸੱਤ ਚੀਜ਼ਾਂ, ਪਹਿਲਾ, LV ਦਾ ਲੀੜਾ ਹੋਵੇ
ਦੂਜਾ, ਕੁੱਝ ਕਰਨੇ ਦਾ ਅੰਦਰ ਕੋਈ ਕੀੜਾ ਹੋਵੇ
ਤੀਜਾ, ਹੋਵੇ ਯਾਰ ਐਸਾ ਜੇਬੋਂ ਚਾਹੇ ਭੀੜਾ ਹੋਵੇ
ਜਿੱਥੇ ਆਖਾਂ ਅੜ ਜਾਵੇ, ਸੱਚੀਂ ਐਨਾ ਚੀੜ੍ਹਾ ਹੋਵੇ
ਮੇਰੇ ਕੁੜਤਾ ਹੋਵੇ ਤੇ ਤੇਰਾ ਬੂਟੀ ਆਲ਼ਾ ਸੂਟ (ਸੂਟ!)
ਚੇਤੇ ਕਰੀ ਫ਼ਿਰੇਂ ਤੂੰ Ghurale ਆਲ਼ਾ route
ਮੈਂ ਕਿਹਾ, "ਮੇਰੇ ਨਾਲ਼ ਚੱਲੀਂ ਜਦੋਂ ਜਾਵੇ Gedi Route" (woo!)
ਦੇਖੀਂ, ਡੇਢ minute ਵਿੱਚ ਵੱਜੂ 150 salute
ਮੈਂ ਕਿਹਾ, ਪੰਜ-ਸੱਤ ਚੀਜ਼ਾਂ ਹੋਣ, ਪਹਿਲੀ, ਬੇਬੇ ਖੁਸ਼ ਹੋਵੇ (uh!)
ਦੂਜੀ, ਮੇਰੇ ਬਾਪੂ ਦੀ, ਹਾਏ, ਰੱਬ ਵੱਲਾਂ ਮੁੱਛ ਹੋਵੇ
ਤੀਜਾ, ਸਾਲ਼ਾ area 'ਚ ਨਾਮ ਹੋਵੇ, ਪੁੱਛ ਹੋਵੇ
ਮੇਰੀ ਜਾਨ ਜਾਵੇ, ਮੇਰੇ ਯਾਰਾਂ ਨੂੰ ਨਾ ਕੁੱਛ ਹੋਵੇ
ਨੀ, ਮੈਂ ਗੱਡੀਆਂ ਨਾਲ਼ ਠਾਲਦਾ ਬਰੋਲਾ ਜਿਥੋਂ ਲੰਘਾਂ (woo!)
ਨੀ, ਮੈਂ ਮਾੜਿਆਂ ਲਈ ਮਾੜਾ, ਬੀਬਾ, ਚੰਗਿਆਂ ਲਈ ਚੰਗਾ
ਜਾਣੇ ਨੀਲੀ ਛੱਤ ਆਲ਼ਾ, ਦੱਸ ਓਹਤੋਂ ਕਾਹਦਾ ਸੰਗਾਂ? (nah!)
"ਬੱਸ ਪੰਜ-ਸੱਤ ਚੀਜ਼ਾਂ ਓਹਤੋਂ ਜ਼ਿਆਦਾ ਨਾ ਮੈਂ ਮੰਗਾਂ"
ਮੈਂ ਕਿਹਾ, ਪੰਜ-ਸੱਤ ਚੀਜ਼ਾਂ, ਪਹਿਲਾ, ਡਾਂਗ ਉੱਤੇ ਡੇਰਾ ਹੋਵੇ (yeah!)
ਦੂਜੀ, ਅੱਖ ਬਾਜ਼ ਆਲ਼ੀ, ਸ਼ੇਰ ਜਿਹਾ ਜੇਰਾ ਹੋਵੇ
ਤੀਜਾ, ਐਡਾ ਵੇਹੜਾ ਹੋਵੇ, ਕਿੱਲੇ ਜਿੱਡਾ ਘੇਰਾ ਹੋਵੇ
ਪੰਜ-ਸੱਤ ਚੀਜ਼ਾਂ ਹੋਣ, ਹੋਰ ਨਾ ਬਥੇਰਾ ਹੋਵੇ (check!)
(ਪੰਜ-ਸੱਤ ਚੀਜ਼ਾਂ ਹੋਣ...)
(ਪੰਜ-ਸੱਤ ਚੀਜ਼ਾਂ ਹੋਣ...)
(Check!)
(Aujla)
(uh-huh!)