Skip to content
Lyric
Dive
Public playlists
My playlists
Search
Sign in
Karma Walia Akhan
Arjan Dhillon
Popularity · Low
+
🇮🇳 Punjabi · Original
0
0
YouTube
Searching YouTube...
Lyrics
Original
Translation
Bilingual
ਹਾਏ, ਚਿੱਟੀਆਂ, ਸੁਰਖ਼, ਕਾਲ਼ੀਆਂ ਅੱਖਾਂ
ਚਿੱਟੀਆਂ, ਸੁਰਖ਼, ਕਾਲ਼ੀਆਂ ਅੱਖਾਂ
ਤੇਰੀਆਂ ਕਰਮਾਂ ਵਾਲ਼ੀਆਂ ਅੱਖਾਂ
ਹੋ, ਅੱਖਾਂ-ਅੱਖਾਂ 'ਚ ਹੋ ਗਿਆ ਵਾਅਦਾ
ਫ਼ਿਰ ਹੋਈਆਂ ਸੁਖਾਲੀਆਂ ਅੱਖਾਂ
(ਹਾਏ, ਚਿੱਟੀਆਂ, ਸੁਰਖ਼, ਕਾਲ਼ੀਆਂ ਅੱਖਾਂ)
(ਚਿੱਟੀਆਂ, ਸੁਰਖ਼, ਕਾਲ਼ੀਆਂ ਅੱਖਾਂ)
(ਤੇਰੀਆਂ ਕਰਮਾਂ ਵਾਲ਼ੀਆਂ ਅੱਖਾਂ)
ਹਾਏ, ਪੂੰਝੀਆਂ ਅੱਖਾਂ ਜਿਸ ਦੀਆਂ ਵੀ ਮੈਂ
ਪੂੰਝੀਆਂ ਅੱਖਾਂ ਜਿਸ ਦੀਆਂ ਵੀ ਮੈਂ
ਉਸ ਨੇ ਮੈਨੂੰ ਵਖਾਲ਼ੀਆਂ ਅੱਖਾਂ
ਚਿੱਟੀਆਂ, ਸੁਰਖ਼, ਕਾਲ਼ੀਆਂ ਅੱਖਾਂ
ਚਿੱਟੀਆਂ, ਸੁਰਖ਼, ਕਾਲ਼ੀਆਂ ਅੱਖਾਂ
ਤੇਰੀਆਂ ਕਰਮਾਂ ਵਾਲ਼ੀਆਂ ਅੱਖਾਂ
ਹਾਏ, ਜ਼ਖ਼ਮ ਅਣਗਿਣਤ ਖਾ ਗਿਆ ਏ ਦਿਲ
ਜ਼ਖ਼ਮ ਅਣਗਿਣਤ ਖਾ ਗਿਆ ਏ ਦਿਲ
ਕੇਰਾਂ ਲੜੀਆਂ ਦੁਨਾਲੀਆਂ ਅੱਖਾਂ
ਚਿੱਟੀਆਂ, ਸੁਰਖ਼, ਕਾਲ਼ੀਆਂ ਅੱਖਾਂ
ਚਿੱਟੀਆਂ, ਸੁਰਖ਼, ਕਾਲ਼ੀਆਂ ਅੱਖਾਂ
ਤੇਰੀਆਂ ਕਰਮਾਂ ਵਾਲ਼ੀਆਂ ਅੱਖਾਂ
ਹਾਏ, ਤੂੰ ਨਾ ਆਏਂਗਾ ਕਿਸ ਤਰ੍ਹਾਂ ਹੁਣ ਵੀ?
ਤੂੰ ਨਾ ਆਏਂਗਾ ਕਿਸ ਤਰ੍ਹਾਂ ਹੁਣ ਵੀ?
ਰਾਹ ਵਿੱਚ ਮੈਂ ਵਿਛਾਲੀਆਂ ਅੱਖਾਂ
ਚਿੱਟੀਆਂ, ਸੁਰਖ਼, ਕਾਲ਼ੀਆਂ ਅੱਖਾਂ
ਚਿੱਟੀਆਂ, ਸੁਰਖ਼, ਕਾਲ਼ੀਆਂ ਅੱਖਾਂ
ਤੇਰੀਆਂ ਕਰਮਾਂ ਵਾਲ਼ੀਆਂ ਅੱਖਾਂ
ਹਾਏ, ਵੀਰ੍ਹ ਕੇ ਮੈਥੋਂ ਹੋ ਗਈਆਂ ਬਾਗ਼ੀ
ਵੀਰ੍ਹ ਕੇ ਮੈਥੋਂ ਹੋ ਗਈਆਂ ਬਾਗ਼ੀ
ਮੈਂ ਬਥੇਰਾ ਸੰਭਾਲ਼ੀਆਂ ਅੱਖਾਂ
ਚਿੱਟੀਆਂ, ਸੁਰਖ਼, ਕਾਲ਼ੀਆਂ ਅੱਖਾਂ
ਚਿੱਟੀਆਂ, ਸੁਰਖ਼, ਕਾਲ਼ੀਆਂ ਅੱਖਾਂ
ਤੇਰੀਆਂ ਕਰਮਾਂ ਵਾਲ਼ੀਆਂ ਅੱਖਾਂ
(ਚਿੱਟੀਆਂ, ਸੁਰਖ਼, ਕਾਲ਼ੀਆਂ ਅੱਖਾਂ)
(ਤੇਰੀਆਂ ਕਰਮਾਂ ਵਾਲ਼ੀਆਂ ਅੱਖਾਂ)
ਹੋ, ਜਾਣ ਵਾਲ਼ੇ ਮੈਂ ਤੇਰੇ ਗ਼ਮ ਅੰਦਰ
ਜਾਣ ਵਾਲ਼ੇ ਮੈਂ ਤੇਰੇ ਗ਼ਮ ਅੰਦਰ
ਹਾਏ, ਗੰਗਾ-ਯਮੁਨਾ ਬਣਾ ਲੀਆਂ ਅੱਖਾਂ
ਚਿੱਟੀਆਂ, ਸੁਰਖ਼, ਕਾਲ਼ੀਆਂ ਅੱਖਾਂ
ਚਿੱਟੀਆਂ, ਸੁਰਖ਼, ਕਾਲ਼ੀਆਂ ਅੱਖਾਂ
ਤੇਰੀਆਂ ਕਰਮਾਂ ਵਾਲ਼ੀਆਂ ਅੱਖਾਂ
(ਚਿੱਟੀਆਂ, ਸੁਰਖ਼, ਕਾਲ਼ੀਆਂ ਅੱਖਾਂ)
(ਤੇਰੀਆਂ ਕਰਮਾਂ ਵਾਲ਼ੀਆਂ ਅੱਖਾਂ)
ਹਾਏ, ਕੀ ਕਮਾਇਆ ਤੂੰ ਇਸ਼ਕ 'ਚੋਂ Deepak?
ਕੀ ਕਮਾਇਆ ਤੂੰ ਇਸ਼ਕ 'ਚੋਂ Deepak?
ਐਵੇਂ ਰੋ-ਰੋ ਕੇ ਗਾਲ਼ੀਆਂ ਅੱਖਾਂ
ਚਿੱਟੀਆਂ, ਸੁਰਖ਼, ਕਾਲ਼ੀਆਂ ਅੱਖਾਂ
ਚਿੱਟੀਆਂ, ਸੁਰਖ਼, ਕਾਲ਼ੀਆਂ ਅੱਖਾਂ
ਤੇਰੀਆਂ ਕਰਮਾਂ ਵਾਲ਼ੀਆਂ ਅੱਖਾਂ
(ਚਿੱਟੀਆਂ, ਸੁਰਖ਼, ਕਾਲ਼ੀਆਂ ਅੱਖਾਂ)
(ਤੇਰੀਆਂ ਕਰਮਾਂ ਵਾਲ਼ੀਆਂ ਅੱਖਾਂ)
(ਚਿੱਟੀਆਂ, ਸੁਰਖ਼, ਕਾਲ਼ੀਆਂ ਅੱਖਾਂ)
(ਤੇਰੀਆਂ ਕਰਮਾਂ ਵਾਲ਼ੀਆਂ ਅੱਖਾਂ)