Tere Qurban
Popularity · Low
YouTube
Searching YouTube...
Lyrics
ਹਾਜ਼ਰੀਨ!
ਹਜ਼ਰਤ ਬਾਬਾ ਬੁੱਲ੍ਹੇ ਸ਼ਾਹ ਸਾਬ ਦਾ ਇੱਕ ਕਲਾਮ
ਆਪ ਦੇ ਪੇਸ਼ੇ ਖ਼ਿਦਮਤ ਹੈ
ਕਲਾਮ ਦੇ ਬੋਲ਼ ਨੇ "ਭਾਵੇਂ ਜਾਣ ਤੂੰ ਭਾਵੇਂ ਨਾ ਜਾਣ ਵੇ"
"ਮੈਂ ਤੇ ਹੋ ਗਈ ਆਂ ਤੇਰੇ ਕੁਰਬਾਨ ਵੇ"
ਸਾਈਂ ਬਾਬਾ ਬੁੱਲ੍ਹੇ ਸ਼ਾਹ ਸਾਬ ਦੇ
ਇਸ ਸੂਫ਼ੀਆਨਾ ਕਲਾਮ ਨੂੰ ਮੈਂ
ਥੋੜ੍ਹਾ ਲੋਕ ਸੰਗੀਤ ਦਾ ਪੁੱਟ ਦੇਣ ਦੀ ਕੋਸ਼ਿਸ਼ ਕੀਤੀ ਹੈ
ਉਹਦੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਐ
ਉਮੀਦ ਹੈ ਆਪ ਸਭ ਨੂੰ ਚੰਗਾ ਲੱਗੇਗਾ
ਆਪ ਦੇ ਪੇਸ਼ੇ ਖ਼ਿਦਮਤ ਹੈ
"ਭਾਵੇ ਜਾਣ ਤੂੰ ਭਾਵੇ ਨਾ ਜਾਣ ਵੇ"
ਹੇ... ਹੇ... ਨਾ... ਨਾ... ਹਾਂ... ਹਾਂ... ਦੇ-ਰੇ-ਨਾ
ਭਾਵੇਂ ਜਾਣ ਤੂੰ ਭਾਵੇਂ ਨਾ ਜਾਣ ਵੇ
ਮੈਂ ਤੇ ਹੋ ਗਈ ਆਂ ਤੇਰੇ ਕੁਰਬਾਨ ਵੇ
ਓ ਵਿਹੜੇ ਆ ਵੜ ਮੇਰੇ
ਭਾਵੇਂ ਜਾਣ ਤੂੰ ਭਾਵੇਂ ਨਾ ਜਾਣ ਵੇ
ਮੈਂ ਤੇ ਹੋ ਗਈ ਆਂ ਤੇਰੇ ਕੁਰਬਾਨ ਵੇ
ਹੋ ਵਿਹੜੇ ਆ ਵੜ ਮੇਰੇ ਆਜਾ
ਪੀਰਾਂ ਹੋ ਆਜਾ, ਸਾਈਆਂ ਵੇ ਓ ਆਜਾ
ਪੀਰਾਂ ਹੋ ਆਜਾ, ਸਾਈਆਂ ਵੇ ਓ ਆਜਾ
ਤੇਰੇ ਜਿਹਾ ਮੈਨੂੰ ਹੋਰ ਨਾ ਕੋਈ ਵੇ
ਢੂੰਡਾਂ ਜੰਗਲ-ਬੇਲੇ
ਢੂੰਡਾਂ ਜੰਗਲ-ਬੇਲੇ ਰੋਈ ਵੇ
ਓ ਢੂੰਡਾਂ ਸਾਰਾ ਜਹਾਨੇ ਆਜਾ
ਪੀਰਾਂ ਹੋ ਆਜਾ, ਸਾਈਆਂ ਵੇ ਓ ਆਜਾ
ਪੀਰਾਂ ਹੋ ਆਜਾ, ਸਾਈਆਂ ਵੇ ਓ ਆਜਾ
ਹਮ... ਲੋਕਾਂ ਭਾਣੇ ਤਾਂ ਝਾਕ ਵਹੀਂਦਾ ਨੀ
ਰਾਂਝਾ ਲੋਕਾਂ ਦੇ ਵਿੱਚ
ਰਾਂਝਾ ਲੋਕਾਂ ਦੇ ਵਿੱਚ ਸਦੀਦਾਂ ਨੀ
ਓ ਮੇਰਾ ਦੀਨ ਈਮਾਨ ਆਜਾ
ਪੀਰਾਂ ਹੋ ਆਜਾ, ਸਾਈਆਂ ਵੇ ਓ ਆਜਾ
ਪੀਰਾਂ ਹੋ ਆਜਾ, ਸਾਈਆਂ ਵੇ ਓ ਆਜਾ
ਹਮ... ਮਾਪੇ ਛੋੜ ਲੱਗੀ ਲੜ੍ਹ ਤੇਰੇ ਵੇ
ਸ਼ਾਹੇ ਇਨਾਇਤ ਸਾਈ
ਓ ਸ਼ਾਹੇ ਇਨਾਇਤ ਸਾਈ ਮੇਰੇ ਵੇ
ਲਾਈਆਂ ਦੀ ਲਾਜਪਾਲ ਆਜਾ
ਪੀਰਾਂ ਹੋ ਆਜਾ, ਸਾਈਆਂ ਵੇ ਓ ਆਜਾ
ਪੀਰਾਂ ਹੋ ਆਜਾ, ਸਾਈਆਂ ਵੇ ਓ ਆਜਾ
ਭਾਵੇਂ ਜਾਣ ਤੂੰ ਭਾਵੇਂ ਨਾ ਜਾਣ ਵੇ
ਮੈਂ ਤੇ ਹੋ ਗਈ ਆਂ ਤੇਰੇ ਕੁਰਬਾਨ ਵੇ
ਹੋ ਵਿਹੜੇ ਆ ਵੜ ਮੇਰੇ, ਆਜਾ
ਪੀਰਾਂ ਹੋ ਆਜਾ, ਸਾਈਆਂ ਵੇ ਓ ਆਜਾ
ਪੀਰਾਂ... ਸਾਈਂਆਂ ਵੇ ਓ, ਆਜਾ
ਵੇ ਸਾਈਆਂ ਆਜਾ, ਓ ਪੀਰਾ ਆਜਾ
ਹਾੜਾ ਵੇ ਆਜਾ