Yaar Di Taviti
Popularity · Low
Listen
YouTube
0:00 / 0:00
Loading YouTube player...
Lyrics offset
Synced
Lyrics
ਕਿੰਨਾ ਚਿਰ ਹੋਇਆ ਮੈਨੂੰ ਲਾਰਿਆਂ 'ਚ ਰੱਖੇ
ਕਿੰਨਾ ਚਿਰ ਹੋਇਆ ਮੈਨੂੰ ਲਾਰਿਆਂ 'ਚ ਰੱਖੇ
ਘੁੱਟ ਹਾਰ ਕੇ ਸਬਰ ਦੀ ਮੈਂ ਪੀਤੀ ਪਟਲੋ ਨੀ ਅੱਜ ਮੋੜ ਦੇ
ਮੋੜ ਦੇ ਖਾ ਯਾਰ ਦੀ ਤਵੀਤੀ ਪਟਲੋ ਨੀ ਅੱਜ ਮੋੜ ਦੇ
ਮੋੜ ਦੇ ਖਾ ਯਾਰ ਦੀ ਤਵੀਤੀ ਪਟਲੋ ਨੀ ਅੱਜ ਮੋੜ ਦੇ
ਐਨੀ ਕਾਹਲੀ ਨਾਲ ਕਦੇ ਹੁੰਦੇ ਨਈਓ ਕੰਮ
ਐਨੀ ਕਾਹਲੀ ਨਾਲ ਕਦੇ ਹੁੰਦੇ ਨਈਓ ਕੰਮ
ਪੰਦਰਾਂ ਦਿਨਾਂ 'ਚ ਗਿਆ ਥੱਕ ਮਿਤਰਾ ਵੇ ਸਾਡੀ ਗਲੀ ਵਿਚ
ਗਲੀ ਵਿਚ ਗੇੜਾ ਛੇੜਾ ਰੱਖ ਮਿਤਰਾ ਵੇ ਸਾਡੀ ਗਲੀ ਵਿਚ
ਗਲੀ ਵਿਚ ਗੇੜਾ ਛੇੜਾ ਰੱਖ ਸੱਜਣ ਤੂੰ ਸਾਡੀ ਗਲੀ ਵਿਚ
ਆਈ ਨਾ ਤੂੰ ਵਾਅਦਾ ਕੱਲ ਕਰ ਗਈ ਸੀ ਰਾਤ ਦਾ
ਸਾਰੀ ਰਾਤ ਬੂਹਾ ਖੁੱਲਾ ਰੱਖਿਆ ਸੁਬਾਹਤ ਦਾ
ਆਈ ਨਾ ਤੂੰ ਵਾਅਦਾ ਕੱਲ ਕਰ ਗਈ ਸੀ ਰਾਤ ਦਾ
ਸਾਰੀ ਰਾਤ ਬੂਹਾ ਖੁੱਲਾ ਰੱਖਿਆ ਸੁਬਾਹਤ ਦਾ
ਪੋਹ ਦਾ ਮਹੀਨਾ ਨੀ ਮੈਂ ਠੰਡ 'ਚ ਥਰ ਗਿਆ
ਪੋਹ ਦਾ ਮਹੀਨਾ ਨੀ ਮੈਂ ਠੰਡ 'ਚ ਥਰ ਗਿਆ
ਬਹੁਤੀ ਭੈੜੀ ਮੇਰੇ ਨਾਲ ਕੀਤੀ ਪਟਲੋ ਨੀ ਅੱਜ ਮੋੜ ਦੇ
ਮੋੜ ਦੇ ਖਾ ਯਾਰ ਦੀ ਤਵੀਤੀ ਪਟਲੋ ਨੀ ਅੱਜ ਮੋੜ ਦੇ
ਮੋੜ ਦੇ ਖਾ ਯਾਰ ਦੀ ਤਵੀਤੀ ਪਟਲੋ ਨੀ ਅੱਜ ਮੋੜ ਦੇ
ਬਾਰਾਂ ਵਜੇ ਪਾਣੀ ਰਾਤੀ ਵੱਢਣਾ ਸੀ ਭਾਈ ਨੇ
ਮੱਲੋ ਮੱਲੀ ਮੈਨੂੰ ਨਾਲ ਪਾ ਲਿਆ ਭਰਜਾਈ ਨੇ
ਬਾਰਾਂ ਵਜੇ ਪਾਣੀ ਰਾਤੀ ਵੱਢਣਾ ਸੀ ਭਾਈ ਨੇ
ਮੱਲੋ ਮੱਲੀ ਮੈਨੂੰ ਨਾਲ ਪਾ ਲਿਆ ਭਰਜਾਈ ਨੇ
ਜਾਗਦੀ ਸੀ ਬੇਬੇ ਬਾਪੂ ਮਾਰਦਾ ਖੰਗੂਰੇ
ਜਾਗਦੀ ਸੀ ਬੇਬੇ ਬਾਪੂ ਮਾਰਦਾ ਖੰਗੂਰੇ
ਓਏ ਨਾ ਹਨੇਰੇ ਕੰਧ ਟੱਪ ਮਿਤਰਾ ਵੇ ਸਾਡੀ ਗਲੀ ਵਿਚ
ਗਲੀ ਵਿਚ ਗੇੜਾ ਛੇੜਾ ਰੱਖ ਮਿਤਰਾ ਵੇ ਸਾਡੀ ਗਲੀ ਵਿਚ
ਗਲੀ ਵਿਚ ਗੇੜਾ ਛੇੜਾ ਰੱਖ ਮਿਤਰਾ ਵੇ ਸਾਡੀ ਗਲੀ ਵਿਚ
ਤੇਰੇ ਪਿੱਛੇ ਰਹਿਣ ਮੈਨੂੰ ਤਾਣੇ ਮੇਹਨੇ ਵੱਜਦੇ
ਬਾਪੂ ਕੈਂਦਾ ਨੇਰੇ ਪੁੱਤ ਬਾਹਰ ਜਾਣਾ ਛੱਡ ਦੇ
ਤੇਰੇ ਪਿੱਛੇ ਰਹਿਣ ਮੈਨੂੰ ਤਾਣੇ ਮੇਹਨੇ ਵੱਜਦੇ
ਬਾਪੂ ਕੈਂਦਾ ਕੰਜਰਾ ਓਏ ਬਾਹਰ ਜਾਣਾ ਛੱਡ ਦੇ
ਸਾਰੀ ਰਾਤ ਜੱਟੀਏ ਉਡੀਕਦਾ ਰਿਹਾ ਮੈਂ
ਸਾਰੀ ਰਾਤ ਜੱਟੀਏ ਉਡੀਕਦਾ ਰਿਹਾ ਮੈਂ
ਜੱਗੋਂ ਤੇਹਰਵੀ ਤੂੰ ਮੇਰੇ ਨਾਲ ਕੀਤੀ ਪਟਲੋ ਨੀ ਅੱਜ ਮੋੜ ਦੇ
ਮੋੜ ਦੇ ਖਾ ਯਾਰ ਦੀ ਤਵੀਤੀ ਪਟਲੋ ਨੀ ਅੱਜ ਮੋੜ ਦੇ
ਮੋੜ ਦੇ ਖਾ ਯਾਰ ਦੀ ਤਵੀਤੀ ਪਟਲੋ ਨੀ ਅੱਜ ਮੋੜ ਦੇ
ਮੇਰਾ ਤੂੰ ਦੁਖਾਵੇ ਦਿਲ ਠੰਢੇ ਹੋ ਕੇ ਥਰ ਕੇ
ਤੇਰੀ ਹਾਂ ਮੈਂ ਭੋਲੇ ਕੈਦ ਸਾਥ ਵਿਚ ਖੜਕੇ
ਮੇਰਾ ਤੂੰ ਦੁਖਾਵੇ ਦਿਲ ਠੰਢੇ ਹੋ ਕੇ ਥਰ ਕੇ
ਤੇਰੀ ਹਾਂ ਮੈਂ ਭੋਲੇ ਕੈਦ ਸਾਥ ਵਿਚ ਖੜਕੇ
ਤੇਰੇ ਤੋਂ ਬਗੈਰ ਵੇ ਨਾ ਬਚਾ ਇਕ ਪਲ
ਤੇਰੇ ਤੋਂ ਬਗੈਰ ਵੇ ਨਾ ਬਚਾ ਇਕ ਪਲ
ਪਿੰਡ ਪਿਪਲੀ 'ਚ ਪੂਰਾ ਤੇਰਾ ਪੱਖ ਮਿਤਰਾ ਵੇ ਸਾਡੀ ਗਲੀ ਵਿਚ
ਗਲੀ ਵਿਚ ਗੇੜਾ ਛੇੜਾ ਰੱਖ ਮਿਤਰਾ ਵੇ ਸਾਡੀ ਗਲੀ ਵਿਚ
ਮੋੜ ਦੇ ਤੂੰ ਯਾਰ ਦੀ ਤਵੀਤੀ ਪਟਲੋ ਨੀ ਅੱਜ ਮੋੜ ਦੇ
ਗਲੀ ਵਿਚ ਗੇੜਾ ਛੇੜਾ ਰੱਖ ਮਿਤਰਾ ਤੂੰ ਸਾਡੀ ਗਲੀ ਵਿਚ
ਮੋੜ ਦੇ ਤੂੰ ਯਾਰ ਦੀ ਤਵੀਤੀ ਪਟਲੋ ਨੀ ਅੱਜ ਮੋੜ ਦੇ
ਗਲੀ ਵਿਚ ਗੇੜਾ ਛੇੜਾ ਰੱਖ ਮਿਤਰਾ ਤੂੰ ਸਾਡੀ ਗਲੀ ਵਿਚ
ਮੋੜ ਦੇ ਤੂੰ ਯਾਰ ਦੀ ਤਵੀਤੀ ਪਟਲੋ ਨੀ ਅੱਜ ਮੋੜ ਦੇ