Kisaan
Popularity · Low
Listen
YouTube
0:00 / 0:00
Loading YouTube player...
Lyrics offset
Synced
Lyrics
ਕਹਿੰਦੇ ਮੰਤਰੀ ਆਏ ਲੈ ਕੇ ਗਏ ਸ਼ਮਸ਼ਾਨ,
ਕਲ ਕਰਜ਼ੇ ਦੇ ਪਿੱਛੇ ਫ਼ਾਹਾ ਲੈ ਗਿਆ ਕਿਸਾਨ।
ਪੈਸੇ ਵਿਆਹ ਲਈ ਨਹੀਂ ਧੀ ਘਰੇ ਬੈਠੀ ਸੀ ਜਵਾਨ,
ਕਲ ਕਰਜ਼ੇ ਦੇ ਪਿੱਛੇ ਫ਼ਾਹਾ ਲੈ ਗਿਆ ਕਿਸਾਨ।
ਜਿਉਣੇ ਨਾਲੋਂ ਹੋ ਗਿਆ ਸੀ ਮਰਨਾ ਅਸਾਨ,
ਕਲ ਕਰਜ਼ੇ ਦੇ ਪਿੱਛੇ ਫ਼ਾਹਾ ਲੈ ਗਿਆ ਕਿਸਾਨ।
ਤੇਨੂੰ ਤੇਰਾ ਦੁੱਖ ਐਵੇਂ ਜ਼ਿਆਦਾ ਲੱਗੇ ਸੁਲਤਾਨ,
ਕਲ ਕਰਜ਼ੇ ਦੇ ਪਿੱਛੇ ਫ਼ਾਹਾ ਲੈ ਗਿਆ ਕਿਸਾਨ।
ਢਿੱਡ ਭਰੇ ਸਭ ਦਾ ਜੋ ਅੰਨ ਦਾਤਾ ਜਗ ਦਾ,
ਹੋਗਿਆ ਸ਼ਿਕਾਰ ਕਰ ਕਿਹਦੀ ਅੱਗ ਦਾ।
ਚੁੱਪ ਰਹਿੰਦਾ ਸੀ 'ਤੇ ਵਿੱਚੋਂ-ਵਿੱਚੀਂ ਸਿਗਾ ਮਘ੍ਹਦਾ,
ਦਿਲ ਵਿੱਚ ਸਿਗਾ ਦੁੱਖਾਂ ਦਾ ਤੁਫ਼ਾਨ ਵਗਦਾ।
ਔਖ਼ੇ ਟਾਇਮ ਮਦਦ ਲਈ ਕੋਈ ਵੀ ਨਹੀਂ ਢੁਕਿਆ,
ਵੱਧੇ ਖ਼ਰਚਾ 'ਤੇ ਘਰੇ ਆਉਣਾ ਪੈਸਾ ਰੁਕਿਆ।
ਬੈਂਕ ਨੇਂ ਹੋਰ ਤੇਜ਼ ਕਰਤਾ ਵਿਆਜ਼,
ਵੋਟਾਂ ਲੈ ਕੇ ਸਰਕਾਰ ਨੇ ਨਾ ਰੱਖੀ ਕੋਈ ਲਾਜ।
ਕਿਸੇ ਪਾਸੇ ਕਿਸੇ ਨੇ ਨਾ ਕੋਈ ਸੁਣੀ ਗਲਬਾਤ,
ਰੋਟੀ ਜੋਗੇ ਵੀ ਨਾ ਕੋਲ ਹੋ ਗਏ ਪਤਲੇ ਹਲਾਤ।
ਹੋਰ ਕੀ ਮੈਂ ਦੱਸਾਂ ਹੁਣ ਉਹਦੇ ਹਾਲ ਦਾ,
ਆਪ ਭੁੱਖਾ ਰਹਿ-ਰਹਿ ਕੇ ਟੱਬਰ ਪਾਲਦਾ।
ਰਹਿੰਦੀ-ਖੂੰਹਦੀ ਆਪਣਿਆਂ ਜੜ੍ਹ ਵੱਢ ਤੀ,
ਪੈ ਕੇ ਨਸ਼ੇ ਵਿੱਚ ਪੁੱਤ ਨੇਂ ਪੜ੍ਹਾਈ ਛੱਡਤੀ।
ਕਿਸ ਹੱਦ ਤੱਕ ਹੋਇਆ ਹੋਣਾਂ ਮਜਬੂਰ,
ਚਲਾ ਗਿਆ ਛੱਡਕੇ ਜੋ ਸਦਾ ਦੇ ਲਈ ਦੂਰ।
ਕਹਿੰਦੇ ਮੰਤਰੀ ਆਏ ਲੈ ਕੇ ਗਏ ਸ਼ਮਸ਼ਾਨ,
ਕਲ ਕਰਜ਼ੇ ਦੇ ਪਿੱਛੇ ਫ਼ਾਹਾ ਲੈ ਗਿਆ ਕਿਸਾਨ।
ਪੈਸੇ ਵਿਆਹ ਲਈ ਨਹੀਂ ਧੀ ਘਰੇ ਬੈਠੀ ਸੀ ਜਵਾਨ,
ਕਲ ਕਰਜ਼ੇ ਦੇ ਪਿੱਛੇ ਫ਼ਾਹਾ ਲੈ ਗਿਆ ਕਿਸਾਨ।
ਜਿਉਣੇ ਨਾਲੋਂ ਹੋ ਗਿਆ ਸੀ ਮਰਨਾ ਅਸਾਨ,
ਕਲ ਕਰਜ਼ੇ ਦੇ ਪਿੱਛੇ ਫ਼ਾਹਾ ਲੈ ਗਿਆ ਕਿਸਾਨ।
ਤੇਨੂੰ ਤੇਰਾ ਦੁੱਖ ਐਵੇਂ ਜ਼ਿਆਦਾ ਲੱਗੇ ਸੁਲਤਾਨ,
ਕਲ ਕਰਜ਼ੇ ਦੇ ਪਿੱਛੇ ਫ਼ਾਹਾ ਲੈ ਗਿਆ ਕਿਸਾਨ।
ਪਹਿਲਾਂ ਤਾਂ ਕਿਸੇ ਨੇ ਕਦੀ ਪੁਛਿਆ ਨਹੀਂ ਹਾਲ,
ਦੁੱਖੀ ਹੋ ਕੇ ਖੜ੍ਹੇ ਹੁਣ ਲਾਸ਼ ਉਹਦੀ ਨਾਲ਼।
ਹੌਲੀ-ਹੌਲੀ ਲੱਗੇ ਹੋਏ ਸਾਰੇ ਇੱਕ-ਦੂਜੇ ਨਾਲ਼,
ਕਿਨ੍ਹਾਂ ਮਿਲੂਗਾ ਮੁਆਵਜਾ ਨੇ ਪੁੱਛਦੇ ਸਵਾਲ।
ਮੰਡੀ ਵਿੱਚੋਂ ਕਈ ਵਾਰੀ ਮੁੜਿਆ ਅਨਾਜ,
ਕਰ ਮਿੱਟੀ ਭਾਹ ਸੋਨਾ ਆਪ ਕਰਦੇ ਨੇ ਰਾਜ।
ਪੁਲ਼ਸ ਤੋਂ ਕਈ ਵਾਰ ਡਾਂਗਾਂ ਖਾਧੀਆਂ,
ਹਰ ਪਾਸੇ ਹੋ ਗਈਆਂ ਬਰਬਾਦੀਆਂ।
ਖੋਲ੍ਹ ਦਿੱਤੇ ਡੈਮ ਸਿਰਾਂ ਤੱਕ ਚੱੜ੍ਹ ਆ ਗਿਆ,
ਹੋ ਗਈ ਫਸਲ ਤਬਾਹ ਜਦੋਂ ਹੜ੍ਹ ਆ ਗਿਆ।
ਜਿੰਦਗੀ 'ਚ ਜੋ ਨਾ ਕਦੇ ਸੋਚਿਆ ਧਿਆਇਆ,
ਮਜਬੂਰੀਆਂ ਨੇ ਉਹ ਤੋਂ ਉਹ ਕਰਵਾਇਆ।
ਜਦੋਂ ਕਿਤੇ ਵੀ ਨਹੀਂ ਖੁੱਲ੍ਹਾ ਕੋਈ ਦਰ ਲਭਿਆ,
ਦੁੱਖ ਮਾਰੇ ਜਿਨ੍ਹੇਂ ਮੌਤ ਦਾ ਹੀ ਘਰ ਲੱਭਿਆ।
ਹੁਣ ਬੈਂਕਾਂ ਦਾ ਦਿਲ ਕਹਿੰਦੇ ਸਾਫ਼ ਹੋ ਜਾਣਾ,
ਹੁਣ ਮੌਤ ਪਿੱਛੋਂ ਕਰਜ਼ਾ ਵੀ ਮਾਫ਼ ਹੋ ਜਾਣਾ।
ਕਹਿੰਦੇ ਮੰਤਰੀ ਆਏ ਲੈ ਕੇ ਗਏ ਸ਼ਮਸ਼ਾਨ,
ਕਲ ਕਰਜ਼ੇ ਦੇ ਪਿੱਛੇ ਫ਼ਾਹਾ ਲੈ ਗਿਆ ਕਿਸਾਨ।
ਪੈਸੇ ਵਿਆਹ ਲਈ ਸੀ ਨਹੀਂ ਧੀ ਘਰੇ ਬੈਠੀ ਸੀ ਜਵਾਨ,
ਕਲ ਕਰਜ਼ੇ ਦੇ ਪਿੱਛੇ ਫ਼ਾਹਾ ਲੈ ਗਿਆ ਕਿਸਾਨ।
ਜਿਉਣੇ ਨਾਲੋਂ ਹੋ ਗਿਆ ਸੀ ਮਰਨਾ ਅਸਾਨ,
ਕਲ ਕਰਜ਼ੇ ਦੇ ਪਿੱਛੇ ਫ਼ਾਹਾ ਲੈ ਗਿਆ ਕਿਸਾਨ।
ਤੇਨੂੰ ਤੇਰਾ ਦੁੱਖ ਐਵੇਂ ਜ਼ਿਆਦਾ ਲੱਗੇ ਸੁਲਤਾਨ,
ਕਲ ਕਰਜ਼ੇ ਦੇ ਪਿੱਛੇ ਫ਼ਾਹਾ ਲੈ ਗਿਆ ਕਿਸਾਨ।