Hoor
gURi, Bikram Hundal, Vikram Pro
Popularity · Low
Listen
YouTube
0:00 / 0:00
Loading YouTube player...
Lyrics offset
Synced
Lyrics
ਉਹ ਸੋਹਣੇ ਬੜੇ ਫੁੱਲ ਜੋ ਤੂੰ ਚੁਣੇ ਅੜੀਏ
ਨਾਮ ਤੇਰਾ ਬੈਠਾ ਕੁੜੀ ਖੁਣ ਅੜੀਏ
ਗੀਤ ਗਾਉਂਦਾ ਫਿਰਦਾ ਏ ਪਾਗਲ ਜੇਹਾ
ਸੁਪਨੇ ਤੇਰੇ ਹੀ ਬਸ ਬੁਣੇ ਅੜੀਏ
ਉਹ ਦੱਸ ਜਾ ਤੂੰ ਨਾਂਅ ਇਤਲਾਹ ਕਰਕੇ
ਦੇਖਦਾ ਹੁੰਦਲ ਤੈਨੂੰ ਸਾਹ ਭਰਕੇ
ਸੂਟ ਵਿੱਚ ਚੂੜਾ ਪਾ ਕੇ ਵਿਖਦੀ ਖੜੀ
ਪਾਉਣਾ ਚਾਹੁੰਦਾ ਤੈਨੂੰ ਉਹ ਜਾਂ ਹਰਕੇ
ਉਹ ਫੁੱਲ ਕਮਲਾਂ ਕੇ ਰੰਗ ਫਿੱਕੇ ਜਾਪਦੇ
ਸ਼ਹਿਰੀ ਜਿਹੇ ਜ਼ਹਿਰੀ ਤੇਰੇ ਟਿੱਕੇ ਜਾਪਦੇ
ਕੋਮਲ ਜਿਹੀ ਬੁੱਲ੍ਹੀਆਂ ਸ਼ਰਾਬੀ ਬੜੀਆਂ
ਤਾਰਿਆਂ ਚੋਂ ਕਾਂਟੇ ਤੇਰੇ ਨਿੱਕੇ ਜਾਪਦੇ
ਗੂੜ੍ਹਾ ਸੂਟ ਪਾ ਕੇ ਚੁੰਨੀ ਜੋ ਸਵਾਰਦੀ
ਸੱਚ ਦੱਸਾਂ ਤੇਰੀ ਸਾਨੂੰ ਸੰਗ ਮਾਰਦੀ
ਪੱਗ ਬੰਨਦਾ ਮੈਂ ਜਦੋੰ ਸ਼ੀਸ਼ਾ ਤੱਕਦਾ
ਇੰਝ ਲੱਗੇ ਪਿੱਛੇ ਖੜੀ ਤੂੰ ਨਿਹਾਰਦੀ
ਉਹ ਸੋਹਣੀਏ ਤੂੰ ਸੁਫਨਾ ਜੇ ਦੀਦ ਬਣਜੇ
ਇਸ਼ਕੇ ਦੀ ਸਾਂਭੀ ਹੋਈ ਰਸੀਦ ਬਣਜੇ
ਜਨਮਾਂ ਦੀ ਤਾਂਘ ਤੂੰ ਏ ਰੂਹ ਸੋਹਣੀਏ
ਗੁੰਮੇ ਹੋਏ ਨੂੰ ਮਿਲੀ ਬੇਉਮ੍ਮੀਦ ਬਣਜੇ
ਓਹ ਤਾਰਿਆਂ ਨੂੰ ਛੱਡ ਆਸਮਾਨ ਵੇਚਦਾ
ਚੰਨ ਆਖਾਂ ਤੇਰੇ ਲਈ ਜਹਾਨ ਵੇਚਦਾ
ਸਾਦਗੀ ਤੇਰੀ ਨਾ ਮਿਲੇ ਕੁੱਲ ਜੱਗ ਤੇ
ਹਰ ਜਨਮ ਚ ਮਿਲੇ ਤਾਂ ਮੈਂ ਜਾਨ ਵੇਚਦਾ
ਉਹ ਰੰਗ ਚੜ੍ਹਿਆ ਏ ਸੁਰਖ਼ ਸ਼ਬਾਬ ਚੜ੍ਹਿਆ
ਜਾਨ ਨਿੱਕਲੀ ਤੂੰ ਸੁਪਨੇ ਚ ਹੱਥ ਫੜਿਆ
ਤੇਰਾ ਮਿੰਨਾ ਜੇਹਾ ਹਾਸਾ ਤਸਵੀਰ ਅੱਖ ਚ
ਤੇਰੀ ਅੱਖਾਂ ਚ ਮੈਂ ਚੰਨਾ ਖੁਦ ਨੂੰ ਆ ਪੜ੍ਹਿਆ
ਨੀ ਮੈਂ ਸੁਫ਼ਨੇ ਖਿਆਲਾ ਨਾਲ ਸਾਂਝਾ ਪਾ ਲਈਆਂ
ਕਿਵੇਂ ਦੱਸਾਂ ਹੱਸੀ ਨਾ ਤੂੰ ਨੀਂਦਾਂ ਵੀ ਗਵਾ ਲਈਆਂ
ਤੈਨੂੰ ਲਿਖਣ ਤੇ ਯਾਦਾਂ ਵਿੱਚ ਚੈਨ ਅੜੀਏ
ਨੀ ਮੈਂ ਤੇਰੀਆਂ ਨੀ ਸੁੱਖਾਂ ਰੱਬ ਤੇ ਮਨਾਂ ਲਈਆਂ
ਉਹ ਰੱਬ ਸੁਣਦਾ ਏ ਤੇਰੀ ਤੂੰ ਬਿਆਨ ਨਾ ਹੋਵੇ
ਜਿੱਥੇ ਤੂੰ ਨਾ ਹੋਵੇ ਉੱਥੇ ਇਹ ਜਹਾਨ ਨਾ ਹੋਵੇ
ਤੂੰ ਏ ਤੀਰ ਤੇ ਮੈਂ ਤੇਰਾ ਨੀ ਨਿਸ਼ਾਨਾ ਬਣਜਾਂ
ਤੇਰੇ ਬਾਝੋਂ ਮੇਰੀ ਲਿਖਤਾਂ ਦੀ ਸ਼ਾਨ ਨਾ ਹੋਵੇ
ਗੱਲ ਕਰਾਂ ਨਾ ਕਰਿਆ ਬਿਆਨ ਪੱਲ ਏ
ਅੱਜ ਹੱਥ ਫੜ ਦੇਖਿਆ ਕਿਸੇ ਨਾ ਕੱਲ ਏ
ਦਿਲ ਲੈ ਕੇ ਸਾਡਾ ਆਪਣਾ ਤੂੰ ਸਾਨੂੰ ਦੇ ਦੇਵੀਂ
ਜਿੱਥੇ ਤੇਰਾ ਦਿਲ ਓਹਦੇ ਕਾਇਨਾਤ ਵੱਲ ਏ