Skip to content
Lyric
Dive
Public playlists
My playlists
Search
Sign in
Reminisce
GURIE
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਹੁਣ ਧੁੱਪਾਂ ਚੁੱਭਦੀਆਂ ਨਹੀਂ
ਸ਼ਾਮਾਂ ਵੀ ਬੇਜ਼ੁਬਾਨ ਹੋ ਗਈਆਂ
ਸਵਾਲ ਨਾਲ ਆਕੇ ਬਹਿ ਗਏ
ਗੱਲਾਂ ਵੀ ਤਾਂ ਤਮਾਮ ਹੋ ਗਈਆਂ
ਤੇਰਾ ਹੀ ਭੁਲੇਖਾ ਪੈ ਗਿਆ
ਕਿ ਯਾਦ ਤੈਨੂੰ ਕੀਤਾ ਹੀ ਸੀ ਮੈਂ
ਕੌੜੇ ਪਲ ਕਿੱਥੇ ਠਹਿਰ ਗਏ
ਘੁੱਟ ਸਬਰ ਦਾ ਪੀਤਾ ਹੀ ਸੀ ਮੈਂ
ਫਿਰ ਅੱਖ ਭਰ ਆਈ ਵੇ
ਕਿਤੇ ਕੋਈ ਦੇਖ ਨਾ ਲਵੇ
ਹੰਝੂਆਂ ਚ ਇਸ਼ਕ ਤੇਰਾ
ਟਾਕੀਆਂ ਨੂੰ ਢੋਅ ਲਵਾਂ ਮੈਂ ਤਾਂ
ਇਹ ਜਜ਼ਬਾਤ ਨੇ ਖਰੇ
ਜੱਗ ਤੋਂ ਲਕੋ ਲਵਾਂ ਮੈਂ ਤਾਂ
ਇਹ ਆਸ਼ਿਕਾਂ ਦੀ ਜ਼ਾਤ ਏ ਪਰੇ
ਅੱਖਰੀਂ ਪਰੋ ਲਵਾਂ ਕਿ ਨਾ
ਓ ਕਹਿਣ ਨੂੰ ਜੁਦਾਈਆਂ ਪਾ ਗਿਆਂ
ਤੂੰ ਸਾਹੋਂ ਨੇੜੇ ਵੱਸੇਂ ਅਜੇ ਵੀ
ਬੇਗਾਨਾ ਮੈਨੂੰ ਕਹਿਕੇ ਜਾਣਦੈਂ
ਯਾਂ ਆਪਣਾ ਹੀ ਦੱਸੇਂ ਅਜੇ ਵੀ
ਉਹ ਕਿਹੜੀ ਮੈਥੋਂ ਗ਼ਲਤੀ ਹੋਈ
ਵੇ ਕੋਈ ਤਾਂ ਸਫਾਈ ਦੇ ਜਾਂਦਾ
ਹੋ ਚੁੱਪ ਵੀ ਤਾਂ ਤੋੜੀ ਤੂੰ ਨਹੀਂ
ਇਹ ਕੈਦ ਤੇਰੀ ਜਿਓਂ ਲਵਾਂ ਮੈਂ ਤਾਂ
ਤੇਰੇ ਤੱਕ ਪਹੁੰਚੇ ਕੁਝ ਨਾ
ਨੇ ਬੋਲ ਸਭ ਪਿੱਛੇ ਰਹਿ ਗਏ
ਕੈਸੀ ਦੁਨੀਆਂ ਏ ਦੱਸ ਉਹ
ਜਿਥੋਂ ਆਉਣਾ ਔਖਾ ਹੋ ਗਿਆ
ਮੈਨੂੰ ਮੈਥੋਂ ਖੋਹਕੇ ਲੈ ਗਿਆਂ
ਵੇ ਤੇਰੀਆਂ ਹੀ ਮਿਹਰਬਾਨੀਆਂ
ਲੱਭਿਆਂ ਵੀ ਲੱਭਦਾ ਕਿਉਂ ਨਹੀਂ
ਕਿੱਥੇ ਰਹਿ ਗਿਐਂ ਵੇ ਜਾਨੀਆਂ
ਲਾਈਆਂ ਸ਼ਰੇਆਮ ਸੀ ਵੇ ਕਿਉਂ
ਜੇ ਇੰਝ ਹੀ ਸੀ ਛੱਡ ਜਾਣਾ ਵੇ
ਕਿਤੇ ਤੇਰਾ ਪਰਛਾਵਾਂ ਛੂਅ ਜਵੇ
ਰਾਹਾਂ ਚ ਖਲੋ ਲਵਾਂ ਮੈਂ ਤਾਂ
ਇਹ ਜਜ਼ਬਾਤ ਨੇ ਖਰੇ
ਜੱਗ ਤੋਂ ਲਕੋ ਲਵਾਂ ਮੈਂ ਤਾਂ
ਇਹ ਆਸ਼ਿਕਾਂ ਦੀ ਜ਼ਾਤ ਏ ਪਰੇ
ਅੱਖਰੀਂ ਪਰੋ ਲਵਾਂ ਕਿ ਨਾ