Skip to content
Lyric
Dive
Public playlists
My playlists
Search
Sign in
Eney Ku Pal (PenduJatt.Com)
Satinder Sartaaj (Pendu-Jatt.Com)
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਮਸਾਂ ਮੈਂ ਇੰਨੇ ਕੁ ਪੱਲ ਜੋੜੇ ਕਮਲੀਏ
ਪਿਆਰ ਦੇ ਹੁੰਦੇ ਨੇ ਦਿਨ ਥੋੜੇ
ਮਸਾਂ ਮੈਂ ਇੰਨੇ ਕੁ ਪੱਲ ਜੋੜੇ ਕਮਲੀਏ
ਪਿਆਰ ਦੇ ਹੁੰਦੇ ਨੇ ਦਿਨ ਥੋੜੇ
ਵਕਤਾਂ ਦਾ ਬਾਣੀਆਂ ਏ ਲੋਭੀ
ਦਿੱਤੇ ਹੋਏ ਪਲਾਂ ਨੂੰ ਨਾ ਮੋੜੇ
ਮਸਾਂ ਮੈਂ ਇੰਨੇ ਕੁ ਪੱਲ ਜੋੜੇ ਕਮਲੀਏ
ਪਿਆਰ ਦੇ ਹੁੰਦੇ ਨੇ ਦਿਨ ਥੋੜੇ
ਮਸਾਂ ਮੈਂ ਇੰਨੇ ਕੁ ਪੱਲ ਜੋੜੇ ਕਮਲੀਏ
ਪਿਆਰ ਦੇ ਹੁੰਦੇ ਨੇ ਦਿਨ ਥੋੜੇ
ਘੁੰਮੀ ਜਾਂਦਾ ਉਮਰਾਂ ਦਾ ਪਹੀਆ
ਵੇਖ ਕਾਯਨਾਤ ਸੁੱਤੀ ਪਈਆ
ਸਾਹਾਂ ਵੱਟੇ ਚਾਨਣੀ ਏਹ ਲਈਆ
ਭੱਜੇ ਆਉਂਦੇ ਸੂਰਜਾਂ ਦੇ ਘੋੜੇ
ਮਸਾਂ ਮੈਂ ਇੰਨੇ ਕੁ ਪੱਲ ਜੋੜੇ ਕਮਲੀਏ
ਪਿਆਰ ਦੇ ਹੁੰਦੇ ਨੇ ਦਿਨ ਥੋੜੇ
ਵਕਤਾਂ ਦਾ ਬਾਣੀਆਂ ਏ ਲੋਭੀ
ਹੋ ਦਿੱਤੇ ਹੋਏ ਪਲਾਂ ਨੂੰ ਨਾ ਮੋੜੇ
ਮਸਾਂ ਮੈਂ ਇੰਨੇ ਕੁ ਪੱਲ ਜੋੜੇ ਕਮਲੀਏ
ਪਿਆਰ ਦੇ ਹੁੰਦੇ ਨੇ ਦਿਨ ਥੋੜੇ
ਛੇਤੀ-ਛੇਤੀ ਤੋੜ ਲੈ ਨੀ ਚੁੱਪਾਂ
ਫੇਰ ਤੂੰ ਕਹੇਂਗੀ ਕਿੱਥੇ ਛੁਪਾ?
ਆ ਗਈਆਂ ਜ਼ਮਾਨੇ ਦੀਆਂ ਧੁੱਪਾਂ
ਬੁੱਲ੍ਹਾਂ 'ਚੋਂ ਤ੍ਰੇਲ ਨੂੰ ਨਿਚੋੜੇ
ਮਸਾਂ ਮੈਂ ਇੰਨੇ ਕੁ ਪੱਲ ਜੋੜੇ ਕਮਲੀਏ
ਪਿਆਰ ਦੇ ਹੁੰਦੇ ਨੇ ਦਿਨ ਥੋੜੇ
ਵਕਤਾਂ ਦਾ ਬਾਣੀਆਂ ਏ ਲੋਭੀ
ਦਿੱਤੇ ਹੋਏ ਪਲਾਂ ਨੂੰ ਨਾ ਮੋੜੇ
ਮਸਾਂ ਮੈਂ ਇੰਨੇ ਕੁ ਪੱਲ ਜੋੜੇ ਕਮਲੀਏ
ਪਿਆਰ ਦੇ ਹੁੰਦੇ ਨੇ ਦਿਨ ਥੋੜੇ
ਕਿੱਥੇ ਛੱਡ ਆਈ ਏਂ ਕਲੀਰੇ?
ਕਿੱਥੇ ਨੇ ਸੁਨੱਖੇ ਤੇਰੇ ਵੀਰੇ?
ਦੇਖ ਮੈਂ ਸਜਾਏ ਸੂਹੇ ਚੀਰੇ
ਬਾਬਲਾ ਕਿਦਾਂ ਦਾ ਵਰ ਲੋੜੇ!
ਮਸਾਂ ਮੈਂ ਇੰਨੇ ਕੁ ਪੱਲ ਜੋੜੇ ਕਮਲੀਏ
ਪਿਆਰ ਦੇ ਹੁੰਦੇ ਨੇ ਦਿਨ ਥੋੜੇ
ਵਕਤਾਂ ਦਾ ਬਾਣੀਆਂ ਏ ਲੋਭੀ
ਦਿੱਤੇ ਹੋਏ ਪਲਾਂ ਨੂੰ ਨਾ ਮੋੜੇ
ਮਸਾਂ ਮੈਂ ਇੰਨੇ ਕੁ ਪੱਲ ਜੋੜੇ ਕਮਲੀਏ
ਪਿਆਰ ਦੇ ਹੁੰਦੇ ਨੇ ਦਿਨ ਥੋੜੇ
ਰੱਬ ਜੀ ਇਜ਼ਾਜ਼ਤਾਂ ਨਹੀਂ ਦਿੰਦੇ
ਉੱਡ ਜਾਣੇ ਸਾਹਾਂ ਦੇ ਪਰਿੰਦੇ
ਸੁਣ Sartaaj ਦੀਏ ਜਿੰਦੇ
ਆਖਰਾਂ ਨੂੰ ਪੈਣੇ ਨੇ ਵਿਛੋੜੇ
ਮਸਾਂ ਮੈਂ ਇੰਨੇ ਕੁ ਪੱਲ ਜੋੜੇ ਕਮਲੀਏ
ਪਿਆਰ ਦੇ ਹੁੰਦੇ ਨੇ ਦਿਨ ਥੋੜੇ
ਵਕਤਾਂ ਦਾ ਬਾਣੀਆਂ ਏ ਲੋਭੀ
ਦਿੱਤੇ ਹੋਏ ਪਲਾਂ ਨੂੰ ਨਾ ਮੋੜੇ
ਮਸਾਂ ਮੈਂ ਇੰਨੇ ਕੁ ਪੱਲ ਜੋੜੇ ਕਮਲੀਏ
ਪਿਆਰ ਦੇ ਹੁੰਦੇ ਨੇ ਦਿਨ ਥੋੜੇ