Skip to content

Never Ever

Popularity · Low

Listen

YouTube

0:00 / 0:00
Loading YouTube player...
Lyrics offset
Synced

Lyrics

ਨਾਮ ਵੈਲੀਆਂ 'ਚ ਮਾਰੀ ਹੋਈ ਮੱਲ ਕਰਕੇ ਪਿੱਛੋਂ ਪਹਿਲੀਆਂ 'ਚ ਆਇਆ ਕਿਸੇ ਗੱਲ ਕਰਕੇ ਨੀ ਮੈਂ ਮਸਲੇ ਦਿਖਾਵਾਂ ਤੈਨੂੰ ਹੱਲ ਕਰਕੇ ਤੇ ਤੂੰ ਖੁੱਲ੍ਹ ਕੇ ਤਾਂ ਦੇਖ ਕੇਰਾ ਗੱਲ ਕਰਕੇ Cop car ਵੀ ਕੋਈ ਏਰੀਏ 'ਚ ਲੰਘੇ ਨਾ ਕੁੜੇ ਮਿਲੇ ਮੱਤ ਵੀ ਜਿੰਨ੍ਹਾਂ ਨਾਲ ਬੰਦੇ ਚੰਗੇ ਨਾ ਕੁੜੇ ਹੁਣ ਦਈਏ ਨਾ ਸਲਾਹਾਂ ਜਿਹੜਾ ਮੰਗੇ ਨਾ ਕੁੜੇ ਕਦੇ ਅਸੀਂ ਵੀ ਨੀ ਟੰਗੇ ਜਿਹੜੇ ਖੰਘੇ ਨਾ ਕੁੜੇ ਕਦੇ ਲੋੜ ਤੋਂ ਨੀ ਬੋਲੇ ਅਸੀਂ ਜ਼ਿਆਦਾ ਗੋਰੀਏ ਸਾਡੀ ਕੀਤੀ ਹੋਈ ਜ਼ੁਬਾਨ ਸਾਡਾ ਵਾਅਦਾ ਗੋਰੀਏ ਘੁੱਟ ਸਬਰਾਂ ਦੇ ਬੜੀ ਵਾਰ ਪੀਤੇ ਯਾਰ ਨੇ ਪੱਗ ਵੇਚ ਕੇ ਕਿਉਂ ਨੀ ਪਰ ਖਾਧਾ ਗੋਰੀਏ ਬੜੇ ਸਾਡਿਆਂ ਸਿਰਾਂ 'ਤੇ ਇਲਜ਼ਾਮ ਲੱਗਦੇ ਤੀਜੇ ਪਿੰਡ ਵਾਰਦਾਤ ਸਾਡੇ ਨਾਮ ਲੱਗਦੇ ਅਸੀਂ ਸੁੱਖ ਚੈਨ ਬੜਿਆਂ ਦਾ ਖਾ ਗਏ ਲੁੱਟ ਕੇ ਖੌਰੇ ਤਾਹੀਓਂ ਤੈਨੂੰ ਦੇਖਣੇ ਨੂੰ ਕਾਮ ਲੱਗਦੇ ਸਿੱਖੇ Past ਚੋਂ ਸੋਚਿਆ ਅਗੇਤੀ ਗੋਰੀਏ ਤਾਹੀਓਂ ਆਉਂਦੇ ਨੀ ਗੱਲਾਂ 'ਚ ਅਸੀਂ ਛੇਤੀ ਗੋਰੀਏ ਸਾਡੀ ਲੰਕਾ ਨੀ ਢਾਉਂਦੇ ਸਾਡੇ ਭੇਤੀ ਗੋਰੀਏ ਸਾਡੀ ਯਾਰੀਆਂ ਨਿਭਾਉਣ ਵਾਲੇ ਵੱਲ ਕਰਕੇ ਨਾਮ ਵੈਲੀਆਂ 'ਚ ਮਾਰੀ ਹੋਈ ਮੱਲ ਕਰਕੇ ਪਿੱਛੋਂ ਪਹਿਲੀਆਂ 'ਚ ਆਇਆ ਕਿਸੇ ਗੱਲ ਕਰਕੇ ਨੀ ਮੈਂ ਮਸਲੇ ਦਿਖਾਵਾਂ ਤੈਨੂੰ ਹੱਲ ਕਰਕੇ ਤੇ ਤੂੰ ਖੁੱਲ੍ਹ ਕੇ ਤਾਂ ਦੇਖ ਕੇਰਾ ਗੱਲ ਕਰਕੇ ਗੱਲ ਹੋਲੀ ਹੋਲੀ ਦੱਸਾਂ ਸਾਰੀ ਗੋਰੀਏ ਸਾਡੇ ਖੂਨ ਦੇ ਲਈ ਬਣੀ ਨਾ ਗ਼ਦਾਰੀ ਗੋਰੀਏ ਗੱਲ ਰੁਤਬੇ ਤੇ ਮੁੱਕੇ ਅਸਮਾਨ ਨਾਲ ਦਾ ਸਾਥੋਂ ਉੱਤੇ ਨੀ ਕੋਈ ਮਾਰਦਾ ਉਡਾਰੀ ਗੋਰੀਏ ਆ ਸੁਣ ਗੱਡੀ ਰੋਡ 'ਤੇ ਰਕਾਨੇ ਸਾਰੀ ਰਾਤ ਕੱਢਦੀ ਜਾਂਦੀ ਥੋੜੇ ਜਿਹੇ ਸਮੇਂ 'ਚ ਲੰਮੀ ਵਾਟ ਕੱਢਦੀ ਤੀਜੇ ਲੈਵਲ ਦੀ ਕੀਤੀ ਹੋਈ ਟਿਊਨ ਗੋਰੀਏ ਵੈਰੀ ਮਾਰਦੇ ਨੇ ਧੂਆਂ ਜਦੋਂ ਲਾਟ ਕੱਢਦੀ ਹਿੱਟ ਮਾੜੀ ਆ ਮੁੰਡੇ ਦੀ ਕੱਢੇ ਲਾਣ ਵਰਗੀ ਚੁੱਪ ਵੈਰੀਆਂ ਦੇ ਵਿਹੜੇ ਸ਼ਮਸ਼ਾਨ ਵਰਗੀ ਲੋਹਾ ਕੁੱਟ ਕੁੱਟ ਲੋਹੇ ਜਿਹਾ ਸਰੀਰ ਹੋ ਗਿਆ ਰੱਖੀ ਜੁਰਤ ਆ ਧੀ ਦੇ ਚਿਟਾਨ ਵਰਗੀ ਸਾਨੂੰ ਗਮ ਨੀ ਕਿਸੇ ਦੇ ਆਉਣ ਜਾਣ ਦਾ ਕੁੜੇ ਸਾਨੂੰ ਵੈਰੀ ਵੀ ਚਾਹੀਦਾ ਸਾਡੇ ਹਾਣ ਦਾ ਕੁੜੇ ਹੁਣ ਗੇਲ ਤੇ ਜੱਗੀ ਨੂੰ ਜੱਗ ਜਾਣਦਾ ਕੁੜੇ ਕਲਾਕਾਰੀ 'ਚ ਲਿਆਂਦੀ ਨਵੀਂ ਛੱਲ ਕਰਕੇ ਨਾਮ ਵੈਲੀਆਂ 'ਚ ਮਾਰੀ ਹੋਈ ਮੱਲ ਕਰਕੇ ਪਿੱਛੋਂ ਪਹਿਲੀਆਂ 'ਚ ਆਇਆ ਕਿਸੇ ਗੱਲ ਕਰਕੇ ਨੀ ਮੈਂ ਮਸਲੇ ਦਿਖਾਵਾਂ ਤੈਨੂੰ ਹੱਲ ਕਰਕੇ