Skip to content
Lyric
Dive
Public playlists
My playlists
Search
Sign in
Jaan Ke Bhulekhe
Satindar Sartaaj
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਗੱਲੀਂ-ਬਾਤੀ ਤੇਜ਼ ਤੇ ਸ਼ੌਕੀਨ ਬਾਹਲ਼ੀਏ
ਨੀ ਜਾਣ-ਜਾਣ ਕੇ ਭੁਲੇਖੇ ਪਾਵੇਂ
ਜਾਣਦੇ ਆਂ, ਹਾਏ, ਨੀ ਜਾਣਦੇ ਆਂ-
ਹਾਏ, ਨੀ ਜਾਣਦੇ ਆਂ, ਜਾਣਦੇ ਆਂ, ਜਾਣਦੇ ਆਂ-
ਜਾਣਦੇ ਆਂ ਦਿਲਾਂ ਦੀ, ਗ਼ੁਲਾਬ ਰੰਗੀਏ
ਨੀ ਉਂਝ ਬੋਲ ਕੇ ਦੱਸੇਂ ਨਾ ਭਾਵੇਂ
ਗੱਲੀਂ-ਬਾਤੀ ਤੇਜ਼ ਤੇ ਸ਼ੌਕੀਨ ਬਾਹਲ਼ੀਏ
ਨੀ ਜਾਣ-ਜਾਣ ਕੇ ਭੁਲੇਖੇ ਪਾਵੇਂ
ਬੇਰੁਖ਼ੀ ਜਿਹੀ ਨਾ' ਮੇਰੇ ਕੋਲ਼ੋਂ ਜਦੋਂ ਲੰਘੇਂ, ਐਵੇਂ ਤੇਜ਼ ਹੋ ਜਾਵੇਂ
ਸਖੀਆਂ ਨਾ' ਬੋਲਦੀ ਪੰਜਾਬੀ, ਸਾਡੇ ਨਾਲ਼ ਅੰਗਰੇਜ਼ ਹੋ ਜਾਵੇਂ
ਬੇਰੁਖ਼ੀ ਜਿਹੀ ਨਾ' ਮੇਰੇ ਕੋਲ਼ੋਂ ਜਦੋਂ ਲੰਘੇਂ, ਐਵੇਂ ਤੇਜ਼ ਹੋ ਜਾਵੇਂ
ਸਖੀਆਂ ਨਾ' ਬੋਲਦੀ ਪੰਜਾਬੀ, ਸਾਡੇ ਨਾਲ਼ ਅੰਗਰੇਜ਼ ਹੋ ਜਾਵੇਂ
ਆਸ਼ਿਕਾਂ ਨੂੰ, ਹਾਏ, ਨੀ ਆਸ਼ਿਕਾਂ ਨੂੰ-
ਹਾਏ, ਨੀ ਆਸ਼ਿਕਾਂ ਨੂੰ, ਆਸ਼ਿਕਾਂ ਨੂੰ, ਆਸ਼ਿਕਾਂ ਨੂੰ-
ਆਸ਼ਿਕਾਂ ਨੂੰ ਕੱਢੀ ਮਿੱਠੀ ਜਿਹੀ ਗਾਲੀਏ
ਫ਼ਿ' ਕਾਹਤੋਂ ਵਾਰੀ-ਵਾਰੀ ਨਜ਼ਰਾਂ ਮਿਲਾਵੇਂ?
ਜਾਣਦੇ ਆਂ ਦਿਲਾਂ ਦੀ, ਗ਼ੁਲਾਬ ਰੰਗੀਏ
ਨੀ ਉਂਝ ਬੋਲ ਕੇ ਦੱਸੇਂ ਨਾ ਭਾਵੇਂ
ਗੱਲੀਂ-ਬਾਤੀ ਤੇਜ਼ ਤੇ ਸ਼ੌਕੀਨ ਬਾਹਲ਼ੀਏ
ਨੀ ਜਾਣ-ਜਾਣ ਕੇ ਭੁਲੇਖੇ ਪਾਵੇਂ
ਜਦੋਂ ਕੋਈ ਚੰਗਾ ਜਿਹਾ ਲੱਗਣ ਲੱਗੇ ਤਾਂ ਅੱਖਾਂ ਬੋਲ ਦਿੰਦੀਆਂ
ਚਿਹਰੇ ਦੀਆਂ ਰੌਣਕਾਂ ਤਾਂ ਗੁੱਝੀਆਂ ਗੱਲਾਂ ਨੂੰ ਵੀ ਫ਼ਰੋਲ ਦਿੰਦੀਆਂ
ਜਦੋਂ ਕੋਈ ਚੰਗਾ ਜਿਹਾ ਲੱਗਣ ਲੱਗੇ ਤਾਂ ਅੱਖਾਂ ਬੋਲ ਦਿੰਦੀਆਂ
ਚਿਹਰੇ ਦੀਆਂ ਰੌਣਕਾਂ ਤਾਂ ਗੁੱਝੀਆਂ ਗੱਲਾਂ ਨੂੰ ਵੀ ਫ਼ਰੋਲ ਦਿੰਦੀਆਂ
ਜਿਹੜੀ ਤੂੰ ਬੁਝਾਉਣੀ ਜਾ ਕੇ ਅੱਗ, ਕਾਹਲ਼ੀਏ
ਨੀ ਦੇਖ ਥੱਕ ਗਏ ਤੇਰੇ ਪਰਛਾਵੇਂ
ਜਾਣਦੇ ਆਂ, ਹਾਏ, ਨੀ ਜਾਣਦੇ ਆਂ-
ਹਾਏ, ਨੀ ਜਾਣਦੇ ਆਂ, ਜਾਣਦੇ ਆਂ, ਜਾਣਦੇ ਆਂ-
ਜਾਣਦੇ ਆਂ ਦਿਲਾਂ ਦੀ, ਗ਼ੁਲਾਬ ਰੰਗੀਏ
ਨੀ ਉਂਝ ਬੋਲ ਕੇ ਦੱਸੇਂ ਨਾ ਭਾਵੇਂ
ਗੱਲੀਂ-ਬਾਤੀ ਤੇਜ਼ ਤੇ ਸ਼ੌਕੀਨ ਬਾਹਲ਼ੀਏ
ਨੀ ਜਾਣ-ਜਾਣ ਕੇ ਭੁਲੇਖੇ ਪਾਵੇਂ
ਗੂਹੜੀਆਂ ਮੋਹਬੱਤਾਂ ਦਾ ਨਸ਼ਾ ਜਦੋਂ ਚੜ੍ਹੇ, ਜੱਗ ਭੁੱਲ ਜਾਂਦਾ ਏ
ਮਹਿਕ ਜਿਹੀ ਆਉਂਦੀ, ਦਰ ਸੱਧਰਾਂ ਵਾਲ਼ਾ ਵੀ ਜਦੋਂ ਖੁੱਲ੍ਹ ਜਾਂਦਾ ਏ
ਗੂਹੜੀਆਂ ਮੋਹਬੱਤਾਂ ਦਾ ਨਸ਼ਾ ਜਦੋਂ ਚੜ੍ਹੇ, ਜੱਗ ਭੁੱਲ ਜਾਂਦਾ ਏ
ਮਹਿਕ ਜਿਹੀ ਆਉਂਦੀ, ਦਰ ਸੱਧਰਾਂ ਵਾਲ਼ਾ ਵੀ ਜਦੋਂ ਖੁੱਲ੍ਹ ਜਾਂਦਾ ਏ
ਓਦੋਂ ਤਾਂ ਫ਼ਿ', ਹਾਏ, ਨੀ ਓਦੋਂ ਤਾਂ ਫ਼ਿ'
ਹਾਏ, ਨੀ ਓਦੋਂ ਤਾਂ ਫ਼ਿ', ਓਦੋਂ ਤਾਂ ਫ਼ਿ', ਓਦੋਂ ਤਾਂ ਫ਼ਿ'
ਓਦੋਂ ਤਾਂ ਫ਼ਿ' ਸਾਰੀ ਗੱਲ ਸਾਫ਼ ਹੋ ਜਾਵੇ
ਨੀ ਜਦੋਂ ਹਵਾ ਵਿੱਚ ਉਂਗਲਾਂ ਘੁਮਾਵੇਂ
ਜਾਣਦੇ ਆਂ ਦਿਲਾਂ ਦੀ, ਗ਼ੁਲਾਬ ਰੰਗੀਏ
ਨੀ ਉਂਝ ਬੋਲ ਕੇ ਦੱਸੇਂ ਨਾ ਭਾਵੇਂ
ਗੱਲੀਂ-ਬਾਤੀ ਤੇਜ਼ ਤੇ ਸ਼ੌਕੀਨ ਬਾਹਲ਼ੀਏ
ਨੀ ਜਾਣ-ਜਾਣ ਕੇ ਭੁਲੇਖੇ ਪਾਵੇਂ
ਤੈਨੂੰ ਖ਼ੌਰੇ ਪਤਾ ਏ ਕਿ ਨਹੀਂ, ਪਰ ਸਾਰਿਆਂ ਨੂੰ ਸ਼ੱਕ ਹੋ ਗਿਆ
ਸੁਣਿਆਂ ਕਿ ਸ਼ਹਿਰ ਜਿਹੇ ਮੁੰਡੇ ਦਾ ਤੇਰੇ 'ਤੇ ਪੂਰਾ ਹੱਕ ਹੋ ਗਿਆ
ਤੈਨੂੰ ਖ਼ੌਰੇ ਪਤਾ ਏ ਕਿ ਨਹੀਂ, ਪਰ ਸਾਰਿਆਂ ਨੂੰ ਸ਼ੱਕ ਹੋ ਗਿਆ
ਸੁਣਿਆਂ ਕਿ ਸ਼ਹਿਰ ਜਿਹੇ ਮੁੰਡੇ ਦਾ ਤੇਰੇ 'ਤੇ ਪੂਰਾ ਹੱਕ ਹੋ ਗਿਆ
ਲੱਗਦਾ ਕੀ, ਹਾਏ, ਨੀ ਲੱਗਦਾ ਕੀ?
ਹਾਏ, ਨੀ ਲੱਗਦਾ ਕੀ, ਲੱਗਦਾ ਕੀ, ਲੱਗਦਾ ਕੀ?
ਲੱਗਦਾ ਕੀ ਤੇਰਾ Sartaaj ਦੱਸਦੇ?
ਤੂੰ 'ਕੱਲ੍ਹੀ ਘੁੰਮਦੀ ਓਹਦੇ ਈ ਗਾਣੇ ਗਾਵੇਂ
ਗੱਲੀਂ-ਬਾਤੀ ਤੇਜ਼ ਤੇ ਸ਼ੌਕੀਨ ਬਾਹਲ਼ੀਏ
ਨੀ ਜਾਣ-ਜਾਣ ਕੇ ਭੁਲੇਖੇ ਪਾਵੇਂ
ਜਾਣਦੇ ਆਂ, ਹਾਏ, ਨੀ ਜਾਣਦੇ ਆਂ-
ਹਾਏ, ਨੀ ਜਾਣਦੇ ਆਂ, ਜਾਣਦੇ ਆਂ, ਜਾਣਦੇ ਆਂ-
ਜਾਣਦੇ ਆਂ ਦਿਲਾਂ ਦੀ, ਗ਼ੁਲਾਬ ਰੰਗੀਏ
ਨੀ ਉਂਝ ਬੋਲ ਕੇ ਦੱਸੇਂ ਨਾ ਭਾਵੇਂ
ਗੱਲੀਂ-ਬਾਤੀ ਤੇਜ਼ ਤੇ ਸ਼ੌਕੀਨ ਬਾਹਲ਼ੀਏ
ਨੀ ਜਾਣ-ਜਾਣ ਕੇ ਭੁਲੇਖੇ ਪਾਵੇਂ
ਜਾਣ ਕੇ ਭੁਲੇਖੇ ਪਾਵੇਂ
ਜਾਣ ਕੇ ਭੁਲੇਖੇ ਪਾਵੇਂ