Skip to content
Lyric
Dive
Public playlists
My playlists
Search
Sign in
Leekan (From "Ashke" Soundtrack)
Amrinder Gill, Jatinder Shah, Leekan (From "Ashke" Soundtrack), 2018
Popularity · Low
+
Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਜੁੜਦੇ ਤੇਰੇ ਨਾਂ ਦੇ ਸੁਪਨੇ ਸਰਗੀ ਵੇਲ਼ੇ ਨੂੰ
ਜੁੜਦੇ ਤੇਰੇ ਨਾਂ ਦੇ ਸੁਪਨੇ ਸਰਗੀ ਵੇਲ਼ੇ ਨੂੰ
ਦਿਲ ਏ ਕਹਿੰਦਾ, ਅੜੀਏ, "ਅੱਖਾਂ ਨਈਓਂ ਖੋਲ੍ਹਣੀਆਂ"
ਤੇਰਾ ਸੁਰਖ਼ ਦੁਪੱਟਾ ਸੁੰਬਰੇ ਰੂਹ ਦੇ ਵਿਹੜੇ ਨੀ
ਸਿੱਖ ਗਏ ਬੁੱਲ ਤੇਰੇ ਅਣਕਹੀਆਂ ਗੱਲਾਂ ਬੋਲਣੀਆਂ
ਰੱਬ ਦੀਆਂ ਫ਼ਜ਼ਲਾਂ 'ਤੇ ਰੁਖ਼ਸਾਰ ਤੇਰਾ ਜੇ ਦਿੱਸਦਾ ਏ
ਗੂੰਝਲ਼ਾਂ ਇਸ਼ਕ ਦੀਆਂ ਮੈਂ ਤੇਰੇ ਨਾਲ਼ ਫ਼ਰੋਲਣੀਆਂ
ਲੋਢੇ ਵੇਲ਼ੇ ਹੋਵੇ ਦੀਵਾ ਬਾਰੀ ਜੱਗਦਾ ਨੀ
ਤੇਰੇ ਹੱਥ ਮੈਂ ਲੀਕਾਂ ਆਪਣੇ ਨਾਂ ਦੀਆਂ ਟੋਹਲਣੀਆਂ
ਤੇਰੇ ਹੱਥ ਮੈਂ ਲੀਕਾਂ ਆਪਣੇ ਨਾਂ ਦੀਆਂ ਟੋਹਲਣੀਆਂ
ਮੇਰੀ ਸੂਹੀ ਪਗੜੀ, ਤੇਰਾ ਰੰਗਲਾ ਚੂੜਾ ਨੀ
ਮੈਨੂੰ ਫਿੱਕੜੇ ਨੂੰ, ਰੰਗ ਇਸ਼ਕ ਦਾ ਚੜ੍ਹਿਆ ਗੂੜ੍ਹਾ ਨੀ
ਮੇਰੀ ਸੂਹੀ ਪਗੜੀ, ਤੇਰਾ ਰੰਗਲਾ ਚੂੜਾ ਨੀ
ਮੈਨੂੰ ਫ਼ਿੱਕੜੇ ਨੂੰ, ਰੰਗ ਇਸ਼ਕ ਦਾ ਚੜ੍ਹਿਆ ਗੂੜ੍ਹਾ ਨੀ
ਤੇਰੇ ਨੈਣ ਨੀ ਮੈਨੂੰ ਰੀਝਾਂ ਲਾ ਜਦ ਵਹਿੰਦੇ ਨੇ
ਪੂਰਾ ਹੁੰਦਾ ਦਿੱਸਦਾ ਹਰ ਇੱਕ ਖੁਆਬ ਅਧੂਰਾ ਨੀ
ਅਨਪੜ੍ਹ ਅੱਖੀਆਂ ਨੇ ਤੇਰੀ ਅੱਖ ਦੀ ਬੋਲੀ ਸਿੱਖਣੀ ਏ
ਨਾ ਹੁਣ Raj ਨੇ, ਅੜੀਏ, ਹੋਰ ਕਿਤਾਬਾਂ ਫ਼ੋਲਣੀਆਂ
ਨਾ ਹੁਣ Raj ਨੇ, ਅੜੀਏ, ਹੋਰ ਕਿਤਾਬਾਂ ਫ਼ੋਲਣੀਆਂ
ਤੇਰੇ ਮੱਥੇ ਉੱਤੇ ਟਿੱਕਾ ਝੂਟੇ ਪੀਂਘਾ ਨੀ
ਪਲਕਾਂ ਝੁਕੀਆਂ-ਝੁਕੀਆਂ ਲੱਗਦੀਆਂ ਨੇ, ਸ਼ਰਮਾਈਆਂ ਨੀ
ਤੇਰੇ ਮੱਥੇ ਉੱਤੇ ਟਿੱਕਾ ਝੂਟੇ ਪੀਂਘਾ ਨੀ
ਪਲਕਾਂ ਝੁਕੀਆਂ-ਝੁਕੀਆਂ ਲੱਗਦੀਆਂ ਨੇ, ਸ਼ਰਮਾਈਆਂ ਨੀ
ਮੈਂ ਵੀ 'ਡੀਕਾਂ ਨੀ, ਕਦ ਬੁੱਲ ਗੁਲਾਬੀ ਬੋਲਣਗੇ
ਬਾਤਾਂ ਇਸ਼ਕ ਦੀਆਂ ਜੋ ਅੱਖੀਆਂ ਦੇ ਨਾਲ਼ ਪਾਈਆਂ ਨੀ
ਨੀ, ਮੈਂ ਜੜਕੇ ਤੇਰੀ ਚੁੰਨੀ ਤਾਰਾ-ਤਾਰਾ ਨੀ
ਤੇਰੇ ਮੱਥੇ ਉੱਤੇ ਚੰਨ ਦੀਆਂ ਰਿਸ਼ਮਾਂ ਘੋਲਣੀਆਂ
ਤੇਰੇ ਮੱਥੇ ਉੱਤੇ ਚੰਨ ਦੀਆਂ ਰਿਸ਼ਮਾਂ ਘੋਲਣੀਆਂ