In Love
Popularity · Low
Listen
YouTube
0:00 / 0:00
Loading YouTube player...
Lyrics offset
Synced
Lyrics
ਇਸ਼ਕ ਵਿੱਚ ਜਾਨ ਗੰਵਾ ਲਈ ਐ
ਤੇ ਕੁਝ ਵੀ ਨਹੀਂ ਬਚਾ ਸਕਿਆ
ਰੂਹ ਦੇ ਸਫ਼ਰਾਂ 'ਤੇ ਜਾਂਦੇ ਨੂੰ
ਸੱਚੀ ਮੈਂ ਨਹੀਂ ਬੁਲਾ ਸਕਿਆ
ਸ਼ੀਸ਼ੇ ਚੋਂ ਚਿਹਰਾ ਪੁੱਛਦਾ ਐ
ਖੌਰੇ ਕਿੱਥੋਂ ਦਿਲ ਦੁਖਦਾ ਐ
ਮੇਰੀ ਖੁਸ਼ੀਆਂ 'ਤੇ ਕੋਈ ਵੀ ਨਹੀਂ
ਕਿਸੇ ਦੀ ਅੱਖ ਹਾਏ ਰੋਈ ਵੀ ਨਹੀਂ
ਮੈਂ ਦਰਦ ਨੂੰ ਨਹੀਂ ਲੁਕਾ ਸਕਿਆ
ਇਸ਼ਕ ਵਿੱਚ ਜਾਨ ਗੰਵਾ ਲਈ ਐ
ਤੇ ਕੁਝ ਵੀ ਨਹੀਂ ਬਚਾ ਸਕਿਆ
ਗ਼ਮਾਂ ਵਿੱਚ ਭਿੱਜ ਕੇ ਖੱਟਿਆ ਜੋ
ਓਹਦਾ ਕੁਝ ਬਿਆਨ ਨਹੀਂ ਦੇ ਸਕਦਾ
ਜਿਸਮ ਨੂੰ ਵੱਢ ਲਓ ਟੁੱਕ ਲਓ ਓਏ
ਵਿੱਚੋਂ ਇਨਸਾਨ ਨਹੀਂ ਦੇ ਸਕਦਾ
ਓਹਦੇ ਨਾਲ ਯਾਦਾਂ ਜੁੜੀਆਂ ਨੇ
ਜਦੋਂ ਵੀ ਅੱਖ ਬੰਦ ਕਰ ਵੇਹਨਾ
ਉਂਝ ਤਾਂ ਹੁਣ ਡਰ ਵੀ ਨਹੀਂ ਲਗਦਾ
ਪਰ ਸੱਚੀ ਮੈਂ ਡਰ-ਡਰ ਵੇਹਨਾ
ਲਿਖੇ ਕੁਝ ਗੀਤ ਜੋ ਸੱਜਣਾ ਲਈ
ਬੈਠ ਕੇ ਨਹੀਂ ਕੋਲ ਸੁਣਾ ਸਕਿਆ
ਇਸ਼ਕ ਵਿੱਚ ਜਾਨ ਗੰਵਾ ਲਈ ਐ
ਤੇ ਕੁਝ ਵੀ ਨਹੀਂ ਬਚਾ ਸਕਿਆ
ਰੂਹ ਦੇ ਸਫ਼ਰਾਂ 'ਤੇ ਜਾਂਦੇ ਨੂੰ
ਸੱਚੀ ਮੈਂ ਨਹੀਂ ਬੁਲਾ ਸਕਿਆ
ਦਿਲੋਂ ਕਮਜ਼ੋਰ ਜਿਹਾ ਹੋ ਗਿਆ ਆਂ
ਮੈਂ ਇੰਜ ਤਾਂ ਨਹੀਂ, ਜੋ ਹੋ ਗਿਆ ਆਂ
ਕੀ ਕਿਸਮਤ ਤੇ ਕੀ ਲੀਕਾਂ ਨੂੰ
ਰੋਕਾਂ ਹਾਸੇ, ਸ਼ਰੀਕਾਂ ਨੂੰ
ਹੁਣ ਤਾਂ ਬਸ ਸਾਹਵਾਂ ਹੀ ਬਚੀਆਂ ਨੇ
ਓਹ ਤਾਂ ਲੰਘ ਗਏ ਹਜ਼ਾਰਿਆਂ ਨੂੰ
ਛੱਲਾਂ ਆਪਣੇ ਵੱਲ ਖਿੱਚਦੀਆਂ ਨੇ
ਮੈਂ ਬਸ ਦੇਖਾਂ ਕਿਨਾਰਿਆਂ ਨੂੰ
ਦੱਸੋ ਕੀ ਕੀ ਮੈਂ ਨਹੀਂ ਕੀਤਾ
ਫਿਰ ਤਾਂ ਮੇਰਾ ਜੀਅ ਵੀ ਨਹੀਂ ਕੀਤਾ
ਚਾਹ ਵੀ ਮਾਰੇ ਦੁਖ ਵੀ ਜਰਿਆ
ਜੋ ਹੋਣਾ ਨਹੀਂ. ਓਹ ਵੀ ਕਰਿਆ
ਓਹਨਾ ਲਈ ਆਪਣੇ ਤੋਂ ਵੱਧ ਕੇ
ਨਹੀਂ ਕੁਝ ਨਿਰਵੈਰ ਲੈ ਆ ਸਕਿਆ
ਇਸ਼ਕ ਵਿੱਚ ਜਾਨ ਗੰਵਾ ਲਈ ਐ
ਤੇ ਕੁਝ ਵੀ ਨਹੀਂ ਬਚਾ ਸਕਿਆ
ਰੂਹ ਦੇ ਸਫ਼ਰਾਂ 'ਤੇ ਜਾਂਦੇ ਨੂੰ
ਸੱਚੀ ਮੈਂ ਨਹੀਂ ਬੁਲਾ ਸਕਿਆ