Skip to content
Lyric
Dive
Public playlists
My playlists
Search
Sign in
Ek Meri Akh Kashni
Surinder Kaur Prakash Kaur
Popularity · Low
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਨੀ ਇੱਕ ਮੇਰੀ ਅੱਖ ਕਾਸ਼ਨੀ
ਨੀ ਇੱਕ ਮੇਰੀ ਅੱਖ ਕਾਸ਼ਨੀ
ਦੂਜਾ ਰਾਤ ਦੇ ਉਹ ਨੀਂਦਰੇ ਨੇ ਮਾਰਿਆ
ਸ਼ੀਸ਼ੇ ਨੂੰ ਤਰੇੜ ਪੈ ਗਈ
ਵਾਲ਼ ਵਾਹੁੰਦੀ ਨੇ ਧਿਆਨ ਜਦੋਂ ਮਾਰਿਆ
ਨੀ ਇੱਕ ਮੇਰੀ ਅੱਖ ਕਾਸ਼ਨੀ
ਇੱਕ ਮੇਰੀ ਸੱਸ ਨੀ ਬੁਰੀ
ਭੈੜੀ ਰੋਹੀ ਦੇ ਕਿੱਕਰ ਤੋਂ ਕਾਲੀ
ਗੱਲੇ-ਕੱਥੇ ਵੀਰ ਭੁੰਨ੍ਹਦੀ
ਨਿੱਤ ਦੇਵੇ ਮੇਰੇ ਮਾਪਿਆ ਨੂੰ ਗਾਲੀ
ਨੀ ਕਿਹੜਾ ਉਸ ਚੰਦਰੀ ਦਾ
ਨੀ ਕਿਹੜਾ ਉਸ ਚੰਦਰੀ ਦਾ
ਨੀ ਮੈਂ ਲਾਚੀਆਂ ਦਾ ਬਾਗ਼ ਉਜਾੜਿਆ
ਨੀ ਇੱਕ ਮੇਰੀ ਅੱਖ ਕਾਸ਼ਨੀ
ਦੂਜਾ ਰਾਤ ਦੇ ਉਹ ਨੀਂਦਰੇ ਨੇ ਮਾਰਿਆ
ਇੱਕ ਮੇਰੀ ਅੱਖ ਕਾਸ਼ਨੀ
ਦੂਜਾ ਮੇਰਾ ਦਿਓਰ ਨਿਕੜਾ
ਦੂਜਾ ਮੇਰਾ ਦਿਓਰ ਨਿਕੜਾ
ਭੈੜਾ ਗੋਰੀਆਂ ਰੰਨਾਂ ਦਾ ਸ਼ੌਂਕੀ
ਢੁੱਕ-ਢੁੱਕ ਨੇੜੇ ਬੈਠਦਾ
ਰੱਖ ਸਾਮ੍ਹਣੇ ਰੰਗੀਲੀ ਚੌਂਕੀ
ਨੀ ਏਸੇ ਗੱਲ ਤੋਂ ਡਰਦੀ
ਨੀ ਏਸੇ ਗੱਲ ਤੋਂ ਡਰਦੀ
ਅਜੇ ਤੀਕ ਵੀ ਨਾ ਘੁੰਡ ਨੂੰ ਉਤਰਿਆ
ਨੀ ਇੱਕ ਮੇਰੀ ਅੱਖ ਕਾਸ਼ਨੀ
ਦੂਜਾ ਰਾਤ ਦੇ ਉਹ ਨੀਂਦਰੇ ਨੇ ਮਾਰਿਆ
ਇੱਕ ਮੇਰੀ ਅੱਖ ਕਾਸ਼ਨੀ
ਤੀਜਾ ਮੇਰਾ ਕੰਤ ਜਿਵੇਂ
ਤੀਜਾ ਮੇਰਾ ਕੰਤ ਜਿਵੇਂ
ਰਾਤ ਚਾਨਣੀ 'ਚ ਦੁੱਧ ਦਾ ਕਟੋਰਾ
ਫ਼ਿੱਕੜੇ ਸੰਧੂਰੀ ਰੰਗ ਦਾ
ਉਹਦੇ ਨੈਣਾਂ 'ਚ ਗੁਲਾਬੀ ਡੋਰਾ
ਨੀ ਇੱਕੋ ਗੱਲ ਮਾੜੀ ਉਸਦੀ
ਨੀ ਇੱਕੋ ਗੱਲ ਮਾੜੀ ਉਸਦੀ
ਲਾਈ-ਲੱਗ ਨੂੰ ਹੈ ਮਾਂ ਨੇ ਵਿਗਾੜਿਆ
ਨੀ ਇੱਕ ਮੇਰੀ ਅੱਖ ਕਾਸ਼ਨੀ
ਦੂਜਾ ਰਾਤ ਦੇ ਉਹ ਨੀਂਦਰੇ ਨੇ ਮਾਰਿਆ
ਸ਼ੀਸ਼ੇ ਨੂੰ ਤਰੇੜ ਪੈ ਗਈ
ਵਾਲ਼ ਵਾਹੁੰਦੀ ਨੇ ਧਿਆਨ ਜਦੋਂ ਮਾਰਿਆ
ਨੀ ਇੱਕ ਮੇਰੀ ਅੱਖ ਕਾਸ਼ਨੀ