Skip to content
Lyric
Dive
Public playlists
My playlists
Search
Sign in
Koi Si
Afsana Khan
Popularity · Moderate
+
🇮🇳 Punjabi · Original
0
0
Listen
YouTube
1
2
3
0:00 / 0:00
Loading YouTube player...
Lyrics offset
Synced
Lyrics
Original
Translation
Bilingual
ਮੇਰਾ ਆਪਣਾ ਨਾ ਮੇਰਾ ਕਦੇ ਹੋਇਆ
ਕੋਈ ਸੀ ਜੀਹਦੇ ਪਿੱਛੇ ਦਿਲ ਰੋਇਆ
ਮੇਰਾ ਆਪਣਾ ਨਾ ਮੇਰਾ ਕਦੇ ਹੋਇਆ
ਕੋਈ ਸੀ ਜੀਹਦੇ ਪਿੱਛੇ ਦਿਲ ਰੋਇਆ
ਕੋਈ ਸੀ ਮੈਂ ਜੀਹਦੀ ਹੋਈ ਸੀ
ਉਹ ਮੇਰਾ ਦਿਲ ਤੇ ਜਾਂ ਮੇਰੀ ਸੀ
ਮੇਰੇ ਜਿਸਮ ਦਾ ਹਰ ਕਤਰਾ
ਮੇਰੀ ਰੂਹ ਵੀ ਗ਼ੁਲਾਮ ਉਹਦੀ ਸੀ
ਉਹ ਮੈਥੋਂ ਦੂਰ ਹੋਕੇ ਬੜਾ ਖੁਸ਼ ਹੋਇਆ
ਕੋਈ ਸੀ ਜੀਹਦੇ ਪਿੱਛੇ ਦਿਲ ਰੋਇਆ
ਕੋਈ ਸੀ, ਹਾਂ, ਮੇਰਾ ਕੋਈ ਸੀ
ਕੋਈ ਸੀ, ਹਾਂ, ਮੇਰਾ ਕੋਈ ਸੀ
ਕਿ ਗੱਲ ਦਿਲ 'ਤੇ ਲਵਾਈ ਹੋਈ ਐ
ਕਿ ਗੱਲ ਦਿਲ 'ਤੇ ਲਵਾਈ ਹੋਈ ਐ
ਕਿ ਜੀਹਨੇ ਸਾਨੂੰ ਜ਼ਖ਼ਮ ਦਿੱਤਾ
ਜੀਹਨੇ ਸਾਨੂੰ ਜ਼ਖ਼ਮ ਦਿੱਤਾ
ਜੀ ਸਾਡੇ ਗ਼ਮਾਂ ਦੀ ਦਵਾਈ ਓਹੀ ਐ
ਜੀਹਨੇ ਸਾਨੂੰ ਜ਼ਖ਼ਮ ਦਿੱਤਾ
ਜੀ ਸਾਡੇ ਗ਼ਮਾਂ ਦੀ ਦਵਾਈ ਓਹੀ ਐ
(...ਗ਼ਮਾਂ ਦੀ ਦਵਾਈ ਓਹੀ ਐ)
ਉਹਦੇ ਇੱਕ ਵੀ ਹੰਝੂ ਆਇਆ ਨਾ
ਮਰ ਜਾਣੇ ਨੂੰ ਮੇਰੇ ਬਿਨਾਂ
ਜਿਹੜਾ ਮੈਨੂੰ ਕਹਿੰਦਾ ਹੁੰਦਾ ਸੀ
"ਮੈਂ ਮਰ ਜਾਣਾ ਤੇਰੇ ਬਿਨਾਂ"
ਮੈਂ ਰਾਤ ਲੰਘਾਵਾਂ ਇੱਕ-ਇੱਕ ਕਰਕੇ
ਕੱਟਿਆਂ ਕੱਟਦੀਆਂ ਨਹੀਂ ਮੈਥੋਂ
Nirmaan ਨੂੰ ਨਹੀਓਂ ਫ਼ਰਕ ਪੈਂਦਾ ਐ
ਉਹਦਾ ਸਰ ਜਾਣਾ ਮੇਰੇ ਬਿਨਾਂ
ਉਹਦੇ ਇੱਕ ਵੀ ਹੰਝੂ ਆਇਆ ਨਾ
ਮਰ ਜਾਣੇ ਨੂੰ ਮੇਰੇ ਬਿਨਾਂ
ਜਿਹੜਾ ਮੈਨੂੰ ਕਹਿੰਦਾ ਹੁੰਦਾ ਸੀ
"ਮੈਂ ਮਰ ਜਾਣਾ ਤੇਰੇ ਬਿਨਾਂ"
ਮੈਂ ਰਾਤ ਲੰਘਾਵਾਂ ਇੱਕ-ਇੱਕ ਕਰਕੇ
ਕੱਟਿਆਂ ਕੱਟਦੀਆਂ ਨਹੀਂ ਮੈਥੋਂ
Nirmaan ਨੂੰ ਨਹੀਓਂ ਫ਼ਰਕ ਪੈਂਦਾ
ਉਹਦਾ ਸਰ ਜਾਣਾ ਮੇਰੇ ਬਿਨਾਂ
ਉਹ ਮੈਥੋਂ ਦੂਰ ਹੋਕੇ ਚੈਨ ਨਾਲ਼ ਸੋਇਆ
ਉਹਨੂੰ ਕੀ ਪਤਾ ਕੀ ਹਾਲ ਮੇਰਾ ਹੋਇਆ
ਮੇਰਾ ਆਪਣਾ ਨਾ ਮੇਰਾ ਕਦੇ ਹੋਇਆ
ਕੋਈ ਸੀ ਜੀਹਦੇ ਪਿੱਛੇ ਦਿਲ ਰੋਇਆ
ਕੋਈ ਸੀ, ਹਾਂ, ਮੇਰਾ ਕੋਈ ਸੀ
ਕੋਈ ਸੀ, ਹਾਂ, ਮੇਰਾ ਕੋਈ ਸੀ
ਵੇ ਅੱਲਾਹ, ਕੈਸੀ ਇਹ ਦੁਹਾਈ ਹੋਈ ਐ?
ਵੇ ਅੱਲਾਹ, ਕੈਸੀ ਇਹ ਦੁਹਾਈ ਹੋਈ ਐ?
ਕਿ ਜੀਹਦਾ ਤੈਥੋਂ ਸਾਥ ਮੰਗਿਆ
ਕਿ ਜੀਹਦਾ ਤੈਥੋਂ ਸਾਥ ਮੰਗਿਆ
ਜੀ ਸਾਡੀ ਉਹਦੇ ਨਾ' ਜੁਦਾਈ ਹੋਈ ਐ
ਕਿ ਜੀਹਦਾ ਤੈਥੋਂ ਸਾਥ ਮੰਗਿਆ
ਜੀ ਸਾਡੀ ਉਹਦੇ ਨਾ' ਜੁਦਾਈ ਹੋਈ ਐ
(...ਉਹਦੇ ਨਾ' ਜੁਦਾਈ ਹੋਈ ਐ)
(ਕਿ ਜੀਹਦਾ ਤੈਥੋਂ ਸਾਥ ਮੰਗਿਆ)
(ਜੀ ਸਾਡੀ ਉਹਦੇ ਨਾ' ਜੁਦਾਈ ਹੋਈ ਐ)